ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩)

ਹਨ, ਕਿ ਨਾ ਜੀਵਾਂ ਵਿੱਚ ਹਨ, ਨਾ ਬਨਾਸਪਤੀਆਂ ਵਿੱਚ। ਇਸ ਲਈ ਇਨ੍ਹਾਂ ਦੀ ਭਾਂਤ ਅਡ ਹੈ ਇਨ੍ਹਾਂ ਨੂੰ ਧਾਤੂ ਕੰਹਦੇ ਹਨ॥

ਜਗਤ ਦੀਆਂ ਸਾਰੀਆਂ ਵਸਤਾਂ ਦੀਆਂ ਏਹ ਤਿੰਨੇ ਭਾਂਤਾਂ ਹਨ, ਅਰ ਇਨ੍ਹਾਂ ਨੂੰ ਸ੍ਰਿਸ੍ਟਿ ਕੰਹਦੇ ਹਨ, ਪਹਲੇ ਜੀਵ ਜਿਸ ਵਿੱਚ ਸਾਰੇ ਆਦਮੀ ਤੇ ਜਨੌਰ ਹਨ । ਦੂਜੇ ਬਨਾਸਪਤੀ ਸ੍ਰਿ ਜਿਸ ਵਿੱਚ ਸਾਰੇ ਬ੍ਰਿਛ ਬੂਟੇ ਤੇ ਘਾਹ ਆਦਿਕ ਹਨ। ਤੀਜੇ ਧਾਤੂ ਸ੍ਰਿਸ੍ਟਿ ਜਿਸ ਵਿਚ ਮਿਟੀ, ਪਾਣੀ, ਪੌਣ, ਸੋਨਾਂ, ਚਾਂਦੀ ਆਦਿਕ ਸਾਰੀਆਂ ਵਸਤਾਂ ਹਨ। ਜਿਨ੍ਹਾਂ ਵਿੱਚ ਨਾ ਜੀਵਾਂ ਵਾਲੀਆਂ ਗੱਲਾਂ ਹੁੰਦੀਆਂ ਹਨ, ਨਾ ਬਨਾਸਪਤੀ ਵਾਲੀਆਂ, ਕੋਈ ਚੀਜ ਕਿਉ ਨਾ ਹੋਵੇ ਇਨ੍ਹਾਂ ਤਿਨਾਂ ਵਿੱਚੋਂ ਕਿਸੇ ਨਾ ਕਿਸੇ ਸ੍ਰਿਸ੍ਟਿ ਦੀ ਜਰੂਰ ਹੋਵੇਗੀ॥

ਇੰਉ ਤਾਂ ਜੀਵਾਂ ਤੇ ਬਨਾਸਪਤੀ ਵਿੱਚ ਵੱਡਾ ਭੇਦ ਹੈ, ਪਰ ਕਈਆਂ ਗੱਲਾਂ ਵਿੱਚ ਇਕ ਦੂਜੇ ਨਾਲ ਮਿਲਦੇ ਜੁਲਦੇ ਹਨ। ਜਿਹਾਕੁ ਜਨੌਰਾਂ ਦੇ ਅੰਗ ਹੁੰਦੇ ਹਨ, ਅਰ ਅਡੱ ਅਡੱ ਕੰਮ ਦਿੰਦੇ ਹਨ, ਅੱਖਾਂ ਨਾਲ ਦੇਖਦੇ ਹਨ, ਕੰਨਾਂ ਨਾਲ ਸੁਣਦੇ ਹਨ, ਲੱਤਾਂ ਨਾਲ ਤੁਰਦੇ ਹਨ। ਇਕੁਰ ਹੀ ਬ੍ਰਿੱਛਾਂ ਦੇ ਬੀ ਭਾਗ ਹੁੰਦੇ ਹਨ, ਜੜ੍ਹ ਦ੍ਵਾਰਾ ਧਰਤੀ ਥੋਂ ਭੋਜਨ ਲੈਂਦੇ ਹਨ, ਫਲ ਪਤ੍ਰ ਅਰ ਹੋਰ ਸਾਰੇ ਭਾਗ ਇੱਕ ਇੱਕ ਜਾਂਦੀਆਂ ਹਨ,