ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੦)

ਅਰ ਫੇਰ ਆਕੇ ਚੂਸਣ ਲੱਗਦਾ ਹੈ, ਗੱਲ ਕਾਹਦੀ ਇਕੁਰ ਚੂਸਦਾ ਤੇ ਉਪਰ ਛਲ ਕਰਦਾ ਰੰਹਦਾ ਹੈ, ਇੱਥੋਂ ਤੀਕ ਕਿ ਬਹੁਤ ਲਹੂ ਨਿਕਲ ਜਾਣ ਕਰਕੇ ਮਨੁਖ ਮਰ ਜਾਂਦਾ ਹੈ।।
ਭਾਂਵੇ ਇਸ ਗੱਲ ਵਿੱਚ ਲੂਣ ਬਾਹਲਾ ਥਪਿਆ ਹੋਇਆ ਹੈ, ਪਰ ਨਿਰੀ ਪੁਰੀ ਗੱਪ ਬੀ ਨਹੀਂ ਹੈ, ਕੁਝ ੨ ਸੱਚ ਬੀ ਹੈ, ਅਰਥਾਤ ਰੁਧਰ ਪਾਯੀ ਚਮਗਿੱਦੜ ਸੁੱਤੇ ਪਏ ਜਨੌਰਾਂ ਦਾ ਲਹੂ ਪੀ ਜਾਂਦਾ ਹੈ, ਅਰ ਬਾਜੇ ਵੇਲੇ ਮਨੁਖ ਨੂੰ ਬੀ ਨਹੀਂ ਛਡਦਾ, ਇਸਦੇ ਵੱਢਣ ਨਾਲ ਥੋੜਾ ਬਹੁਤ ਖੇਦ ਤਾਂ ਜਰੂਰ ਹੁੰਦਾ ਹੈ, ਪਰੰਤੂ ਜਾਨ ਦਾ ਜਾਨ ਰਤਾ ਬੀ ਨਹੀਂ ਹੁੰਦਾ, ਇਸ ਪ੍ਰਕਾਰ ਦੇ ਵੱਡੇ ਚਮਗਿੱਦੜ ਦੱਖਣੀ ਅਮਰੀਕਾ ਵਿੱਚ ਬਾਹਲੇ ਹੁੰਦੇ ਹਨ, ਪਰ ਉੱਥੇ ਨਾ ਕੋਈ ਇਨ੍ਹਾਂ ਥੋਂ ਡਰਦਾ ਤੇ ਨਾ ਇਨ੍ਹਾਂ ਨੂੰ ਕੋਈ ਗਥਰਾਂਦਾ ਹੈ।।
ਰੁਧਰ ਪਾਯੀ ਚਮਗਿੱਦੜਾਂ ਦੇ ਨੱਕ ਦੇ ਸਿਰੇ ਪੁਰ ਖੱਲੜੀ ਦਾ ਇੱਕ ਪੱਤ੍ਰਾ ਜਿਹਾ ਲੱਗਾ ਹੁੰਦਾ ਹੈ, ਇਸ ਨਾਲ ਉਨ੍ਹਾਂ ਦੀ ਸੂਰਤ ਅਜਿਹੀ ਮਲੂਮ ਹੁੰਦੀ ਹੈ, ਕਿ ਦੇਖਿਆਂ ਹਾਸਾ ਆਉਂਦਾ ਹੈ, ਵੱਡ ਕੰਨੇ ਰੁਧਰ ਪਾਯੀ ਚਮਗਿੱਦੜ ਹਿੰਦੁਸਤਾਨ ਦੇ ਹਰ ਥਾਈਂ ਮਿਲਦੇ ਹਨ, ਅਰ ਖੋਲਿਆਂ ਮੰਦਰਾਂ ਕੰਦਰਾਂ ਤੇ ਘਰਾਂ ਦੀਆਂ ਛੱਤਾਂ ਵਿੱਚ ਰੰਹਦੇ ਹਨ, ਇੱਕ ਹੋਰ