ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਪ੍ਰਕਾਰ ਦਾ ਨਿੱਕਾ ਜਿਹਾ ਕ੍ਰਿਮ ਭਖੀ ਚਮਗਿੱਦੜ ਜਿਸਦੇ ਨੱਕ ਪੁਰ ਲੱਲੜੀ ਦਾ ਪੱਤ੍ਰਾ ਨਹੀਂ ਹੁੰਦਾ, ਘਰਾਂ ਦੇ ਛੱਤੀਰਾਂ ਨਾਲ ਲਟਕਦਾ ਹੋਇਆ ਬਾਹਲਾ ਦਿਖਾਈ ਦਿੰਦਾ ਹੈ ॥
ਕਿਉਂ ਜੋ ਨਿਰੇ ਹਿੰਦੁਸਤਾਨ ਵਿੱਚ ਹੀ ਪੰਜਾਹ ਪ੍ਰਕਾਰ ਦੇ ਚਮਗਿੱਦੜ ਹੁੰਦੇ ਹਨ, ਇੱਥੇ ਹਰ ਇੱਕ ਦਾ ਵਰਨਣ ਕਰਨਾ ਤਾਂ ਔਖਾ ਹੈ, ਪਰ ਇੰਨਾਂ ਚੇਤੇ ਰੱਖੋ ਕਿ ਇਨ੍ਹਾਂ ਅਡ ੨ ਭਾਂਤਾਂ ਵਿੱਚ ਫਰਕ ਬਹੁਤ ਘਟ ਹੈ, ਵੱਡੀਆਂ ਭਾਂਤਾਂ ਊਹੋ ਦੋ ਹਨ, ਜੋ ਅਸੀਂ ਤੁਹਾਨੂੰ ਦੱਸ ਚੁਕੇ ਹਾਂ, ਅਰਥਾਤ ਫਲਾ ਹਾਰੀ ਚਮਗਿੱਦੜ ਤੇ ਕਿਮ ਭੱਖੀ ਚਮਗਿੱਦੜ ॥

ਕੁਤਰਨ ਵਾਲੇ ਜਨੌਰ


ਤੁਸੀਂ ਪੜ੍ਹ ਚੁੱਕੇ ਹੋ, ਕਿ ਸਹਿਆ, ਗਾਲ੍ਹੜ, ਚੂਹੇ ਚੂਹੀਆਂ ਆਦਿਕ ਕੁਤਰਨ ਵਾਲੇ ਜਨੌਰ ਹਨ, ਅਰ ਉਨ੍ਹਾਂ ਦੇ ਅਗਲੇ ਦੰਦ ਇੱਕ ਵੱਖਰੀ ਡੌਲ ਦੇ ਹਨ, ਅਰ ਇਹ ਬੀ ਪੜ੍ਹ ਚੁੱਕੇ ਹੋ ਕਿ ਕਈ ਹੋਰ ਜਨੌਰ ਜੋ ਅੱਖਾਂ ਅੱਗੋਂ ਲੰਘਦੇ ਰੰਹਦੇ ਹਨ, ਅਰ ਕੁਤਰਨ ਵਾਲਿਆਂ ਜਨੌਰਾਂ ਦੀ ਭਾਂਤ ਵਿੱਚ ਗਿਣੇ ਜਾਂਦੇ ਹਨ ।।