ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਗਾਲ੍ਹੜ


ਹਿੰਦੁਸਤਾਨ ਦੇ ਕੁਤਰਨ ਵਾਲੇ ਜਨੌਰਾਂ ਵਿੱਚੋਂ ਸਭ ਥੋਂ ਪਹਿਲਾਂ ਅਸੀਂ ਗਾਲ੍ਹੜ ਦਾ ਵਰਣਨ ਕਰਾਂਗੇ, ਸਧਾਰਣ ਗਾਲ੍ਹੜ ਦਾ ਸਮਾਚਾਰ ਤੁਸੀਂ ਪੜ੍ਹ ਚੁੱਕੇ ਹੋ, ਕਈ ਹੋਰ ਤਰ੍ਹਾਂ ਦੇ ਗਾਲ੍ਹੜ ਬੀ ਹੁੰਦੇ ਹਨ, ਰੰਗ ਅਰ ਡੀਲ ਵਿੱਚ ਤਾਂ ਫਰਕ ਹੁੰਦਾ ਹੈ, ਪਰ ਸਭ ਗਾਲ੍ਹੜਾਂ ਦੀਆਂ ਵਾਦੀਆਂ ਤੇ ਰੂਪ ਇਕਸਾਰ ਹਨ, ਪੂਛ ਗੁੱਛੇ ਦਾਰ, ਅੱਖਾਂ ਕਾਲੀਆਂ ਤੇ ਚਮਕੀਲੀਆਂ, ਵੱਡੇ ਚਤਰ ਤੇ ਚੰਚਲ ਹੁੰਦੇ ਹਨ, ਕਲੀਆਂ, ਗਿਰੀਆਂ, ਤੇ ਮੇਵੇ ਖਾਂਦੇ ਹਨ, ਖਾਣ ਵੇਲੇ ਆਪਣੇ ਭੋਜਨ ਨੂੰ ਪੰਜੇ ਨਾਲ ਫੜਕੇ ਮੂੰਹ ਅੱਗੇ ਰੱਖਦੇ ਹਨ, ਅਰ ਸੁਆਦ ਨਾਲ ਕੁਤਰ ੨ ਕੇ ਖਾਂਦੇ ਹਨ, ਬ੍ਰਿੱਛਾਂ ਦੀਆਂ ਟਾਹਣੀਆਂ ਵਿੱਚ ਘਾਹ ਦੇ ਤੀਲੀਆਂ ਦੇ ਕੁਢਬੇ ਜਿਹੇ ਆਲ੍ਹਣੇ ਬਣਾਉਂਦੇ ਅਰ ਬਾਹਲਾ ਬ੍ਰਿੱਛਾਂ ਪੁਰ ਹੀ ਰੰਹਦੇ ਹਨ॥
ਉੱਡਨਾ ਗਾਲ੍ਹੜ ਹਿੰਦੁਸਤਾਨ ਵਿੱਚ ਕਈ ਪ੍ਰਕਾਰ ਦਾ ਹੁੰਦਾ ਹੈ, ਇਸ ਦੀ ਖੱਲ ਬਾਹਲੀ ਕੋਮਲ ਹੁੰਦੀ ਹੈ, ਅਰ ਵਾਲ ਕੂਲੀਆਂ ੨ ਅੱਖਾਂ ਦੇ ਬਰਾਬਰ, ਅਗਲੀਆਂ ਤੇ ਪਿਛਲੀਆਂ ਟੰਗਾਂ ਵਿੱਚ ਲੱਲੜੀ ਇਕੁਰ ਮੜੀ ਹੋਈ ਹੁੰਦੀ ਹੈ, ਕਿ ਜਿਕੁਰ