ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/6

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੫)

ਪਰ ਬ੍ਰਿੱਛਾਂ ਵਿੱਚ ਇਹ ਗੱਲ ਨਹੀਂ, ਬ੍ਰਿੱਛ ਆਪਣਾ ਭੋਜਨ ਧਾਤੂ ਅਥਵਾ ਭੋਂ ਥੋਂ ਲੈਂਦੇ ਹਨ, ਜੀਵ ਮਾਸ ਅਤੇ ਬਨਾਸਪੱਤਿਆਂ ਖਾਂਦੇ ਹਨ॥
ਇਸ ਥਾਂ ਤੁਹਾਡੀ ਸਮਝ ਵਿਚ ਆ ਗਿਆ ਹੋਵੇਗਾ ਕਿ, ਜੀਵਾਂ ਵਿਚ ਕੋਈ ਅਜਿਹੀਆਂ ਗੱਲਾਂ ਹਨ, ਜੋ ਨਾ ਧਾਤੂ ਵਿਚ ਲਭਣੀਆਂ ਹਨ, ਨਾ ਬਨਾਸਪਤੀ ਵਿੱਚ, ਪਰ ਬਾਜੇ ਨਿੱਕੇ ੨ ਜੀਵ ਅਜਿਹੇ ਹੁੰਦੇ ਹਨ, ਜੋ ਤੁਰ ਫਿਰ ਨਹੀਂ ਸੱਕਦੇ, ਅਰ ਹੋਰ ਬਾਹਲੀਆਂ ਗੱਲਾਂ ਵਿੱਚ ਬਨਾਸਪਤੀ ਨਾਲ ਮਿਲਦੇ ਜੁਲਦੇ ਹਨ, ਇਕੁਰ ਹੀ ਬਾਜੇ ਬੂਟੇ ਬੀ ਅਜਿਹੇ ਹੁੰਦੇ ਹਨ, ਕਿ ਨਿਰੇ ਪੁਰੇ ਛੋਟੇ ੨ ਜਨੌਰ ਮਲੂਮ ਹੁੰਦੇ ਹਨ, ਇਨ੍ਹਾਂ ਨੂੰ ਦੇਖ ਕੇ ਬੁਧਿ ਦੰਗ ਹੁੰਦੀ ਹੈ, ਨਾ ਇਨ੍ਹਾਂ ਨੂੰ ਜੀਵ ਆਖ ਸੱਕਦੇ ਹਾਂ ਨਾ ਬਨਾਸਪਤੀ॥
ਹੁਣ ਧਾਤੂ ਨੂੰ ਲਵੋ, ਪੌਣ, ਮਿੱਟੀ, ਪਾਣੀ ਆਦਿਕ ਦੇ ਅੰਗ ਨਹੀਂ ਹੁੰਦੇ, ਨਾ ਜੀਵਾਂ ਵਾਙੂ ਇਨ੍ਹਾਂ ਦੇ ਮੂੰਹ, ਅੱਖ, ਨੱਕ, ਹੱਥ ਪੈਰ ਹੁੰਦੇ ਹਨ, ਨਾ ਬਨਾਸਪਤੀ ਤਰ੍ਹਾਂ ਫਲ, ਫੁੱਲ, ਜੜ੍ਹ ਪੱਤ੍ਰ ਆਦਿਕ, ਨਾ ਜੀਵਾਂ ਵਾਙੂ ਖਾਂਦੇ ਪੀਂਦੇ ਹਨ, ਨਾ ਬਨਾਸਪਤੀ ਹਾਰ ਧਰਤੀ ਥੋਂ ਭੋਜਨ ਲੈਂਦੇ ਹਨ, ਏਹ ਗੱਲਾਂ ਨਿਰੀਆਂ ਮਿੱਟੀ, ਪਾਣੀ, ਪੌਣ ਵਿੱਚ ਹੀ ਨਹੀਂ ਦੇਖੀਆਂ ਜਾਂਦੀਆਂ ਹਨ,