ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਸਗੋਂ ਸਾਰੀ ਧਾਤੂ ਸ੍ਰਿਸ੍ਟੀ ਦੀ ਹਰੇਕ ਵਸਤ ਵਿੱਚ ਲਭਦੀਆਂ ਹਨ ।।
ਜੀਵ ਸ੍ਰਿਸ੍ਟੀ ਛੀ ਪ੍ਰਕਾਰ ਦੀ ਹੈ, ਸਭ ਥੋਂ ਵਡੀ ਭਾਂਤ ਕੰਗਰੋੜ ਦੀ ਹੱਡੀ ਵਾਲੇ ਜਨੌਰ ਹਨ, ਅਰ ਏਹ ਪੰਜ ਤਰ੍ਹਾਂ ਦੇ ਹਨ, ਪਹਲੇ ਮੱਛੀਆਂ, ਦੂਜੇ ਜਲ ਤੇ ਥਲ ਦੇ ਵੱਸਣ ਵਾਲੇ ਜਨੌਰ, ਜਿਹਾਕੁ ਡੱਡੂ, ਤੀਜੇ ਰਿੜ੍ਹਨ ਵਾਲੇ ਜਨੌਰ, ਜਿਹਾਕੁ ਸੱਪ, ਕੋੜ੍ਹਕਿੱਲੀ, ਮਗਰਮੱਛ ਆਦਿਕ, ਚੌਥੇ ਪੰਛੀ, ਪੰਜਵੇਂ ਦੁਧ ਪਿਆਉਣ ਵਾਲੇ ਜਨੌਰ, ਇਸ ਪੋਥੀ ਵਿਚ ਅਸੀਂ ਤੁਹਾਨੂੰ ਦੁਧ ਪਿਆਉਣ ਵਾਲੇ ਜਨੌਰਾਂ ਦਾ ਸਮਾਚਾਰ ਦੱਸਾਂਗੇ, ਮੱਖੀ, ਕਹਣੇ, ਲੇਹੇ[1], ਤੇ ਕੀੜੀ ਦਾ ਵਰਣਨ ਤੁਸੀਂ ਪਹਲੇ ਪੜ੍ਹ ਫੁਕੇ ਹੋ, ਏਹ ਨਾਂ ਦੁਧ ਪਿਆਉਣ ਵਾਲੇ ਜਨੌਰ ਹਨ, ਨਾ ਕੰਗਰੋੜ ਦੀ ਹੱਡੀ ਵਾਲਿਆਂ ਜਨੌਰਾਂ ਵਿੱਚੋਂ ਕਿਸੇ ਹੋਰ ਹੀ ਭਾਂਤ ਵਿਚੋਂ ਹਨ॥

ਦੁਧ ਪਿਆਉਣ ਵਾਲੇ ਜਨੌਰ


ਕਬੂਤਰ ਨੂੰ ਕਦੀ ਚੋਗਾ ਚੁਗਾਉਂਦਿਆਂ ਡਿੱਠਾ ਜੇ ? ਦੇਖੋ, ਪਹਲਾਂ ਆਪ ਦਾਣਾ ਚੁਗਦਾ ਹੈ, ਫੇਰ ਬੱਚੇ ਦੀ ਚੁੰਜ ਵਿੱਚ ਚੁੰਜ ਪਾਕੇ ਉਸਨੂੰ ਦਾਣਾ ਚੁਗਾਉਂਦਾ ਹੈ। ਬਾਂਦਰੀ, ਗਊ,

  1. ਲੇਹੇ ਨੂੰ ਸੇਉਂਕ ਬੀ ਕੰਹਦੇ ਹਨ