ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਬੱਕਰੀ, ਘੋੜੀ ਆਦਿਕ ਆਪਣਿਆਂ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਖੁਆਉਂਦੀਆਂ ਪਿਆਉਂਦੀਆਂ, ਸਗੋਂ ਥਣਾਂ ਥੋਂ ਦੁਧ ਚੁੰਘਾ ਕੇ ਪਾਲਦੀਆਂ ਹਨ । ਇਸ ਪ੍ਰਕਾਰ ਦੇ ਜਨੌਰਾਂ ਨੂੰ ਦੁਧ ਪਿਆਉਣ ਵਾਲੇ ਜਨੌਰ ਆਖਦੇ ਹਨ॥
ਇਨ੍ਹਾਂ ਦਾ ਲਹੂ ਗਰਮ ਹੁੰਦਾ ਹੈ, ਫਿਫੜੇ ਥੋਂ ਸਾਹ ਲੈਂਦੇ ਹਨ, ਬੱਚੇ ਜਣਦੇ ਹਨ, ਪਰ ਮੁੰਢ ਵਿੱਚ ਬੱਚੇ ਅਜਿਹੇ ਨਿਰਬਲ ਹੁੰਦੇ ਹਨ, ਕਿ ਕੁਝ ਚਿਰ ਤੀਕ ਮਾਂ ਉਨ੍ਹਾਂ ਦੀ ਹਰ ਤਰ੍ਹਾਂ ਰਾਖੀ ਰੱਖਦੀ ਹੈ, ਅਰ ਦੁਧ ਪਿਆ ੨ ਕੇ ਪਾਲਦੀ ਹੈ । ਜੋ ਜਨੌਰ ਇੱਕ ਜਾਂ ਦੋ ਬੱਚੇ ਦਿੰਦੇ ਹਨ, ਉਨਾਂ ਦੇ ਦੋ ਥਣ ਹੁੰਦੇ ਹਨ, ਅਰ ਜੋ ਵਧੀਕ ਬੱਚੇ ਦਿੰਦੇ ਹਨ ਉਨ੍ਹਾਂ ਦੇ ਵਧੀਕ ਬਣ ਹੁੰਦੇ ਹਨ, ਬਾਹਲਾ ਇਨਾਂ ਦੀਆਂ ਚਾਰ ਲੱਤਾਂ ਹੁੰਦੀਆਂ ਹਨ, ਦੋ ਅਗਲੀਆਂ ਅਰ ਦੋ ਪਿਛਲੀਆਂ, ਅਰ ਟੰਗਾਂ ਨਾਲ ਇੱਕ ਇਕ ਪੈਰ ਹੁੰਦਾ ਹੈ, ਬਾਜਿਆਂ ਵਿੱਚ ਅਗਲੇ ਪੈਰਾਂ ਦੀ ਥਾਂ ਹੱਥ ਹੁੰਦਾ ਹੈ, ਅਰ ਕਦੀ ੨ ਅਗਲੀਆਂ ਟੰਗਾਂ ਬੀ ਹੱਥ ਅਖਾਉਂਦੀਆਂ ਹਨ, ਹੱਥਾਂ ਅਰ ਪੈਰਾਂ ਵਿੱਚ ਇੱਕ ਥਾਂ ਲੈਕੇ ਪੰਜ ਤੀਕ ਉਂਗਲਾਂ ਹੁੰਦੀਆਂ ਹਨ।।
ਬਹੁਧਾ ਇਨਾਂ ਜਨੌਰਾਂ ਦੀ ਖੁੱਲ ਦੇ ਕਿਸੇ ਨਾ ਕਿਸੇ ਭਾਗ ਪੁਰ ਛੋਟੇ ੨ ਜਾਂ ਵੱਡੇ ੨ ਵਾਲ ਹੁੰਦੇ ਹਨ, ਪਰ ਬਾਜਿਆਂ