ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਅੰਤ ਹੀ ਨਹੀਂ, ਮਾਨੋ ਪੱਠੇ ਲੋਹੇ ਦੇ ਹੁੰਦੇ ਹਨ, ਹਿੰਦੁਸਤਾਨ ਵਿਚ ਬਾਜੀ ਥਾਂਈ ਬਬਰ ਸ਼ੇਰ ਹੁੰਦਾ ਹੈ, ਪਰ ਅਫਰੀਕਾ ਵਾਲੇ ਨਾਲੋਂ ਛੋਟਾ, ਇਸਦੀ ਜੱਤ ਬੀ ਛੋਟੀ ਹੁੰਦੀ ਹੈ, ਇਸਦਾ ਸ਼ਿਕਾਰ ਜਾਨ ਪੁਰ ਖੇਡਣਾ ਹੈ, ਅਫਰੀਕਾ ਦਾ ਇਕ ਸ਼ਿਕਾਰੀ ਲਿਖਦਾ ਹੈ ਕਿ ਮੈਂ ਖਲੜੀ ਲਈ ਸ਼ੇਰ ਬਬਰ ਦਾ ਸ਼ਿਕਾਰ ਕਰਦਾ ਹੁੰਦਾ ਸਾਂ, ਇਕ ਵਾਰੀ ਟੋਇਆ ਪੁੱਟ ਕੇ ਉਸ ਵਿਚ ਲੁਕ ਕੇ ਬੈਠਾ, ਕਿ ਕੋਈ ਨਿਸ਼ਾਨੇ ਹੇਠ ਆ ਜਾਵੇ, ਤਾਂ ਗੋਲੀ ਨਾਲ ਮਾਰ ਦਿਆਂ, ਪਰ ਰਾਤ ਬਹੁਤ ਬੀਤ ਗਈ ਅਰ ਕੋਈ ਬਬਰ ਸ਼ੇਰ ਨਾ ਆਇਆ, ਮੈਂ ਥੱਕ ਜਾਣ ਕਰਕੇ ਸੌਂ ਗਿਆ, ਕੁਝ ਕਿਰ ਪਿਛੋਂ ਜਾਗਿਆ, ਤਾਂ ਠੀਕ ਆਪਣੇ ਕੰਨਾਂ ਵਿਚ ਇਕ ਗੂੰਜ ਦੀ ਅਵਾਜ ਸੁਣੀ, ਝਟ ਤਾੜ ਗਿਆ,ਕਿ ਸ਼ੇਰ ਬਬਰ ਖੜੋਤਾ ਮੈਨੂੰ ਸੰਘ ਰਿਹਾ ਹੈ, ਪਰ ਕਰਾਂ ਤਾਂ ਕੀ ਕਰਾਂ, ਜੇ ਰਤਾ ਹਿੱਲਾਂ ਤਾਂ ਮੇਰਾ ਸਿਰ ਉਸਦੇ ਮੂੰਹ ਵਿਚ, ਪਰ ਮੈਂ ਆਪਣੀ ਹੋਸ਼ ਵਿਚ ਤਕੜਾ ਰਿਹਾ, ਹੌਲੀ ਜਿਹੀ ਬੰਦੂਕ ਚਕ ਕੇ ਹਨੇਰੇ ਵਿਚ ਨਿਸ਼ਾਨਾ ਕੀਤਾ, ਗੋਲੀ ਲੱਗਣੀ ਸੀ, ਕਿ ਉਸ ਨੇ ਗੱਜਣਾ ਅਰੰਭ ਕੀਤਾ, ਅਰ ਗੁੱਸੇ ਵਿਚ ਧਰਤੀ ਨੂੰ ਚਕ ਮਾਰਣ ਲਗਾ ਉਪਰੋ ਹਨ੍ਹੇਰੇ ਦਾ ਸਮਾਂ, ਮੇਰਾ ਦਿਲ ਡਰ ਨਾਲ ਕੰਬਦਾ ਜਾਵੇ, ਕੁਝ ਚਿਰ ਪਿਛੋਂ ਉਸਦੀ ਗਰਜ ਮਠੀ ਹੋਈ, ਅਰ ਫੇਰ ਚੁਪ ਹੋ