(੬੫)
ਹਨ, ਪੁਤ੍ਰ! ਕੀ ਹੋਇਆ, ਇਕ ਨਿਕਲ ਗਿਆ ਤਾਂ ਸੌ ਹੋਰ ਮਾਰੋਗੇ, ਤੂੰ ਅਜਿਹਾ ਸੂਰ ਬੀਰ ਹੈਂ, ਤੇਰੇ ਪਿਉ ਦਾਦਾ ਅਜਿਹੇ ਬਲੀ ਸਨ॥
ਸਿਆਹ ਗੋਸ਼ ਠੰਡੇ ਦੇਸਾਂ ਦਾ ਰਹਿਣ ਵਾਲਾ ਹੈ, ਇਸਦੇ ਕੰਨ ਖੜੇ ਅਰ ਕਾਲੇ ਹੁੰਦੇ ਹਨ, ਸੂਰਤ ਭੋਲੀ ਭਾਲੀ ਜਾਪਦੀ ਹੈ, ਪਰ ਹੈ ਮਹਾਂ ਦੁਸ਼ਟ, ਸ਼ਿਕਾਰ ਦੀ ਗਿੱਚੀ ਨੂੰ ਪੈਂਦਾ ਹੈ ਅਰ ਲਹੂ ਪੀ ਜਾਂਦਾ ਹੈ, ਇੰਨਾ ਖਾਂਦਾ ਨਹੀਂ, ਜਿੰਨੇ ਜਨੌਰ ਮਾਰਦਾ ਹੈ, ਇਹ ਬ੍ਰਿਛ ਪੂਰ ਚੜ੍ਹ ਜਾਂਦਾ ਹੈ, ਸਹੇ, ਹਰਨ, ਪੰਛੀ ਅਰ ਹੋਰ ਨਿਕੇ ੨ ਜਨੌਰਾਂ ਨੂੰ ਪਾੜ ਖਾਂਦਾ ਹੈ, ਇਸਦੇ ਨੱਸਣ ਦੀ ਡੌਲ ਅਚਰਜ ਹੈ, ਨੱਸਦਾ ਹੈ ਤਾਂ ਢਿਡ ਵਿਚ ਵਲ ਪਾ ਲੈਂਦਾ ਹੈ ਅਰ ਛਾਲਾਂ ਮਾਰਦਾ ਚੌਹਾਂ ਪੰਜਿਆਂ ਦੇ ਭਾਰ ਧਰਤੀ ਪੁਰ ਆਉਂਦਾ ਹੈ, ਇਸਦੀ ਭੂਰੀ ਸਮੂਰ ਵੱਡ ਮੁੱਲੀ ਹੈ, ਅਰ ਕੂਲੀ ਹੁੰਦੀ ਹੈ, ਅਰ ਕੈਨਡਾ ਥੋਂ ਜੋ ਉੱਤਰੀ ਅਮਰੀਕਾ ਵਿਚ ਹੈ, ਵਿਕਣ ਲਈ ਯੂਰਪ ਵਿਚ ਬਾਹਲੀ ਆਉਂਦੀ ਹੈ॥
ਬਿੱਲੀ ਦਾ ਵੇਰਵਾ ਤੀਜੀ ਪੋਥੀ ਵਿਚ ਤੁਸੀਂ ਪੜ੍ਹ ਚੁੱਕੇ ਹੋ ਸਧਾਰਣ ਪਰਕਾਰ ਦੀ ਜੰਗਲੀ ਬਿੱਲੀ ਸਾਰੇ ਹਿੰਦੁਸਤਾਨ ਵਿਚ ਲਝਦੀ ਹੈ, ਤਿੱਤਰ ਸਹੇ ਆਦਿ ਦਾ ਸ਼ਿਕਾਰ ਕਰਕੇ ਖਾਂਦੀ ਹੈ, ਜੰਗਲੀ ਬਿਲੀਆਂ ਦੀਆਂ ਹੋਰ ਕਈ ਭਾਂਤਾਂ ਹਨ, ਇਨ੍ਹਾਂ