ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਕੁੱਤਿਆਂ ਨੂੰ ਚੰਬੜ ੨ ਕੇ ਚੁਭੀਆਂ ਮਾਰਦੀ ਹੈ, ਕਿ ਉਨ੍ਹਾਂ ਨੂੰ ਡੋਬ ਦੇਵੇ॥

ਤਲੀਆਂ ਦੇ ਭਾਰ ਚੱਲਣ ਵਾਲੇ ਜਨੌਰ

ਕਦੀ ਕਿਸੇ ਤਲੀਆਂ ਦੇ ਭਾਰ ਤੁਰਨ ਵਾਲੇ ਜਨੌਰ ਨੂੰ ਦੇਖਿਆ ਜੇ, ਰਤਾ ਸੋਚੋ ਮਤਾਂ ਚੇਤੇ ਆ ਜਾਵੇ, ਇਕ ਦਿਨ ਤੁਸੀ ਆਪਣੀ ਗਲੀ ਵਿਚ ਖੜੋਤੇ ਸਾਓ, ਇੱਕ ਆਦਮੀ ਮੈਲੇ ਕਪੜੇ ਪਹਨੇ ਉਥੋਂ ਦੀ ਲੰਘਿਆ, ਉਸ ਦੇ ਇਕ ਹੱਥ ਵਿਚ ਸੋਟਾ, ਅਰ ਦੂਜੇ ਵਿਚ ਰੱਸੀ ਸੀ, ਅਰ ਪਿਛੇ ਇਕ ਕਾਲੇ ਜਾਂ ਭੂਰੇ ਰੰਗ ਦਾ ਜਨੌਰ ਆਉਂਦਾ ਸੀ, ਨਿਕੇ ੨ ਮੁੰਡੇ ਕੁੜੀਆਂ ਉਸ ਨੂੰ ਦੇਖ ਕੇ ਪਰਸਿੰਨ ਹੋਕੇ ਆਖਦੇ ਸਾਂਨ ਰਿਛ ਆਇਆ, ਇਸ ਦੇ ਪੈਰਾਂ ਦੇ ਖੁਰੇ ਨੂੰ ਦੇਖੋ, ਆਦਮੀ ਦੇ ਪੈਰ ਵਾਂਙੂ ਇਸਦਾ ਬੀ ਸਾਰਾ ਹੀ ਪੈਰ ਧਰਤੀ ਪੁਰ ਪੈਂਦਾ ਹੈ, ਪਰ ਤੁਸੀ ਰਿੱਛ ਦਾ ਸਮਾਚਾਰ ਗੁਰਮੁਖੀ ਦੀ ਚੌਥੀ ਪੋਥੀ ਵਿਚ ਪੜ੍ਹ ਚੁੱਕੇ ਹੋ, ਇੱਥੇ ਅਸੀ ਤੁਹਾਨੂੰ ਇਕ ਹੋਰ ਤਲੀਆਂ ਦੇ ਭਾਰ ਤੁਰਨ ਵਾਲੇ ਜਨੌਰਾਂ ਦਾ ਹਾਲ ਦਸਦੇ ਹਾਂ, ਜਿਸ ਨੂੰ ਬਿੱਜੂ ਆਖਦੇ ਹਨ॥

ਇਹ ਹਿੰਦੁਸਤਾਨ ਵਿਚ ਬਾਹਲੀ ਥਾਂਈ ਲਭਦਾ ਹੈ, ਬਹੁਧਾ ਪਹਾੜਾਂ ਵਿਚ, ਬਿਡੌਲ ਜਿਹਾ ਜਨੌਰ ਹੈ, ਢਾਈ ਫੁਟ