ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)

ਦਾਰ ਨੂੰ ਸਾਡੇ ਆਉਣ ਦੀ ਖਬਰ ਨਾ ਹੋਈ, ਅਸਾਂ ਬਹੁਤ ਸਾਰੇ ਆਦਮੀ ਉਧਰ ਖੜੇ ਕੀਤੇ, ਜਿਧਰ ਪਾਣੀ ਸੀ, ਕਿ ਜਦ ਵਾਲ ਰਸ ਪਾਣੀ ਵਿਚ ਨਠਣਾ ਚਾਹੁਣ, ਤਾਂ ਉਨ੍ਹਾਂ ਦਾ ਸ਼ਿਕਾਰ ਕਰ ਲੈਣ, ਅਰ ਕੁਝ ਬੰਦੂਕਾਂ ਲੈਕੇ ਰਤਾ ਅਗੇ ਵਧੇ, ਬੰਦੂਕ ਚਲਦਿਆਂ ਹੀ ਗੋਲੀ ਇਕ ਦੇ ਸਿਰ ਨੂੰ ਲਗੀ, ਅਰ ਬਾਕੀ ਦੇ ਆਕੀ ਹੋਕੇ ਸਭ ਨੱਸੇ, ਪਰ ਇਕ ਤਾਂ ਬਾਹਲੇ ਸਨ, ਦੂਜਾ ਇਸ ਬਲ ਨਾਲ ਭੱਜੇ, ਕਿ ਜੋ ਆਦਮੀ ਰੋਕਣ ਖੜੋਤੇ ਸਨ, ਉਨ੍ਹਾਂ ਨੂੰ ਹਟਣਾ ਹੀ ਪਿਆ, ਪਾਣੀ ਵਿਚ ਪਹੁੰਚ ਕੇ ਏਹ ਜਨੌਰ ਹੋਰ ਬੀ ਸ਼ੇਰ ਹੋ ਗਏ, ਗਏ ਤਾਂ ਅਸੀ ਸਾਂ ਉਨ੍ਹਾਂ ਪੁਰ ਹੱਲਾ ਕਰਨ, ਪਰ ਉਨ੍ਹਾਂ ਨੈ ਉਲਟਾ ਰਲ ਮਿਲ ਕੇ ਸਾਡੇ ਪੁਰ ਹੱਲਾ ਕਰਨਾਂ ਅਰੰਭ ਕੀਤਾ, ਅਰ ਬੇੜੀ ਪੁਰ ਟਕਰਾਂ ਮਾਰਕੇ ਸਾਡੀ ਹੋਸ਼ ਭੁਲਾ ਦਿੱਤੀ, ਹਰ ਪਲ ਇਹੋ ਡਰ ਸੀ, ਕਿ ਬੇੜੀ ਨੂੰ ਉਲਟਾ ਨਾਂ ਦੇਣ, ਇੱਕ ਇਨ੍ਹਾਂ ਵਿਚੋਂ ਬਹੁਤ ਵੱਡਾ ਸੀ, ਅਰ ਉਹ ਟਕਰਾਂ ਥੀ ਵਡੇ ੨ ਜੋਰ ਨਾਲ ਮਾਰਦਾ ਸੀ, ਅਜਿਹਾ ਮਲੂਮ ਹੁੰਦਾ ਸੀ ਕਿ ਉਨ੍ਹਾਂ ਦੀ ਸੈਨਾ ਪਤੀ ਹੈ, ਲੋਕਾਂ ਨੂੰ ਬੰਦੂਕ ਭਰਨ ਦੀ ਵੇਹਲ ਕਿਥੇ ਸੀ, ਸਬ ਨੂੰ ਆਪੋ ਆਪਣੀ ਪਈ ਹੋਈ ਸੀ, ਪਰ ਇੱਕ ਆਦਮੀ ਪਾਸ ਕਿਸਮਤ ਨਾਲ ਇੱਕ ਬੰਦੂਕ ਭਰੀ ਹੋਈ ਸੀ, ਇੱਕ ਵਾਰੀ ਜੋ ਸੈਨਾਪਤੀ ਹੁਰਾਂ ਨੈ ਮੂੰਹ ਖੋਲਿਆ, ਉਸ