ਪੰਨਾ:ਪੰਜਾਬੀ ਪੱਤਰ ਕਲਾ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਤਰਕਾਰੀ ਦਾ ਹੁਨਰ

ਪੱਤਰ ਦਾ ਸਮਾ ਲੰਘਣ ਪਿਛੋਂ ਕਾਗਜ਼ ਦੀ ਕਾਢ ਨਿਕਲੀ। ਇਹ ਕਾਢ ਪਹਿਲੇ ਪਹਿਲ ਚੀਨ ਦੇ ਲੋਕਾਂ ਨੇ ਕੱਢੀ। ਪਿਛੋਂ ਯੂਰਪ ਤੇ ਏਸ਼ੀਆ ਦੇ ਹੋਰ ਮੁਲਕਾਂ ਨੇ ਇਸ ਨੂੰ ਅਪਣਾਇਆ। ਅਰਬ ਵਿਚੋਂ ਹੁੰਦੀ ਹੋਈ ਕਾਗਜ਼ ਦੀ ਕਾਢ ਮੁਸਲਮਾਨੀ ਹਮਲਿਆਂ ਦੇ ਨਾਲ ਨਾਲ ਹਿੰਦੁਸਤਾਨ ਵਿਚ ਆਈ ਤੇ ਇਥੋਂ ਦੇ ਲੋਕਾਂ ਨੇ ਭੋਜ ਪੱਤਰਾਂ ਜਾਂ ਤਾੜ ਪੱਤਰਾਂ ਦੀ ਥਾਵੇਂ ਕਾਗਜ਼ ਉਤੇ ਲਿਖਣਾ ਸ਼ੁਰੂ ਕੀਤਾ।

ਗਿਆਰ੍ਹਵੀਂ-ਬਾਰ੍ਹਵੀਂ ਸਦੀ ਤੋਂ ਪਹਿਲਾਂ ਸੰਸਕ੍ਰਿਤ-ਪ੍ਰਾਕ੍ਰਿਤ ਤੋਂ ਬਿਨਾ ਦੁਨੀਆ ਦੀ ਕੋਈ ਹੋਰ ਬੋਲੀ ਸਾਹਿਤਕ ਨੁਕਤਾ ਨਿਗਾਹ ਤੋਂ ਇੱਨੀ ਉੱਨਤ ਨਹੀਂ ਸੀ ਤੇ ਸੰਸਕ੍ਰਿਤ-ਪ੍ਰਾਕ੍ਰਿਤ ਦੇ ਸਾਹਿਤ ਛਾਪਣ ਤੇ ਪਰਕਾਸ਼ਤ ਕਰਮ ਦਾ ਇੱਥੇ ਕੋਈ ਢੰਗ ਨਹੀਂ ਸੀ। ਇਨ੍ਹਾਂ ਬੋਲੀਆਂ ਦੇ ਗ੍ਰੰਥ ਖਾਸ ਕਰਕੇ ਹੱਥ ਨਾਲ ਹੀ ਲਿਖੇ ਜਾਂਦੇ ਸਨ। ਦੁਨੀਆ ਵਿੱਚ ਛਾਪੇ ਦੇ ਅੱਖਰ ਬਣਾਉਣ ਦਾ ਮੁੱਢ ਵੀ ਕਾਗਜ਼ ਦੀ ਤਰ੍ਹਾਂ ਚੀਨ ਦੇ ਵਸਨੀਕਾਂ ਨੇ ਹੀ ਬੰਨ੍ਹਿਆਂ। ਚੀਨ ਦੇ ਲੋਕਾਂ ਨੇ ਸ਼ਾਹੀ ਫਰਮਾਨ ਛਾਪਣ ਲਈ ਈਸਾ ਦੀ ਦੂਜੀ-ਤੀਜੀ ਸਦੀ ਵਿਚ ਅੱਖਰਾਂ ਦੇ ਠੱਪੇ ਤਿਆਰ ਕਰਨੇ ਅਰੰਭੇ ਜੋ ਤੇਰ੍ਹਵੀਂ ਸਦੀ ਵਿਚ ਯੂਰਪ ਵਿਚ ਉਨ੍ਹਾਂਂ ਦੀ ਨਕਲ ਤੇ ਇਸ ਕਾਢ ਨੂੰ ਚਾਲੂ ਕੀਤਾ।

ਹੁਣ ਕਾਗਜ਼ ਵੀ ਬਣ ਗਿਆ ਤੇਂ ਅੱਖਰਾਂ ਦੇ ਚੰਗੇ ਤੋਂ ਚੰਗੇ ਠੱਪੇ ਵੀ ਤਿਆਰ ਹੋਣ ਲਗ ਪਏ। ਇਸ ਨਵੀਂ ਕਾਢ ਦੀ ਮਦਦ ਨਾਲ ਰੋਮ ਦੇ ਬਾਦਸ਼ਾਹਾਂ ਦੇ ਉਹ ਸੂਚਨਾ ਪੱਤਰ ਜਾਂ ਸਰਕਾਰੀ ਸਮਾਚਾਰ, ਜੋ ਪਹਿਲਾਂ ਲਿਖ ਕੇ ਭੇਜੇ ਜਾਂਦੇ ਸਨ, ਧੀਰੇ ਧੀਰੇ ਛਪਣ ਲਗੇ ਤੇ ਉਨ੍ਹਾਂ ਸਮਾਚਾਰਾਂ ਤੋਂ ਹੀ, ਜੋ ਬਤੌਰ ਜ਼ਰੂਰੀ ਖਬਰਾਂ ਦੇ ਦੂਰ ਨੇੜੇ ਭੇਜੇ ਜਾਂਦੇ ਸਨ, ਸਮਾਚਾਰ ਪਤ੍ਰਾਂ ਦੇ ਹੁਨਰ ਨੇ ਜਨਮ ਲਿਆ। ਉਸ ਸਮੇਂ ਹਿੰਦੁਸਤਾਨ ਵਿਚ ਭਗਤੀ ਤੇ ਵਿਰਾਗ ਦੀ ਲਹਿਰ ਦਾ ਜ਼ੋਰ ਸੀ। ਦੂਜੇ ਬੰਨੇ ਮੁਸਲਮਾਨ ਹਮਲਾਆਵਰ ਇਸ ਦੇ ਰਾਜ ਭਾਗ ਉਤੇ ਕਾਬਜ਼ ਹੋ ਰਹੇ ਸਨ। ਯੂਰਪੀਅਨ ਲੋਕ ਅਰਬ ਤੇ ਫਾਰਸ ਦੇ ਲੋਕਾਂ ਦੀ ਤਰਾਂ ਸੰਸਾਰੀ ਸਨ ਤੇ ਹਿੰਦੁਸਤਾਨੀਆਂ ਵਾਞੂੰ ਤਿਆਗੀ ਜਾਂ ਵਿਰਾਗੀ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹਰ ਨਵੀਂ ਕਾਢ ਨੂੰ ਅਪਣਾਇਆ ਤੇ ਦੁਨੀਆਵੀ ਤਰੱਕੀ ਵਿਚ ਉਸ ਤੋਂ ਪੂਰੀ ਪੂਰੀ ਮਦਦ ਲਈ। ਯੂਰਪ ਵਿਚ ਸਤਾਰ੍ਹਵੀਂ ਸਦੀ ਤੱਕ