ਪੰਨਾ:ਪੰਜਾਬੀ ਪੱਤਰ ਕਲਾ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਤਰਕਾਰੀ ਦਾ ਹੁਨਰ

ਖ਼ਬਰਾਂ ਦਾ ਸਮਾਜਕ ਨੁਕਤੇ ਤੋਂ ਮਹੱਤਤਾ ਪੂਰਣ ਹੋਣ ਤੋਂ ਬਿਨਾ ਤਾਜ਼ਾ ਹੋਣਾ ਵੀ ਜ਼ਰੂਰੀ ਹੁੰਦਾ ਹੈ। ਤਰੋਤਾਜ਼ੀਆਂ ਖ਼ਬਰਾਂ ਪਰਾਪਤ ਕਰਨ ਲਈ ਅਖ਼ਬਾਰਾਂ ਨੂੰ ਕਈ ਲੋੜੀਂਦੇ ਪ੍ਰਬੰਧ ਕਰਨੇ ਪੈਂਦੇ ਹਨ। ਸਭ ਤੋਂ ਪਹਿਲੋਂ ਉਨ੍ਹਾਂ ਨੂੰ ਦੁਨੀਆ ਦੀਆਂ ਵੱਡੀਆਂ ਵੱਡੀਆਂ ਖ਼ਬਰ-ਪੁਚਾਊ ਏਜੰਸੀਆਂ ਨਾਲ ਸਬੰਧ ਜੋੜਨਾ ਪੈਦਾ ਹੈ। ਇਨ੍ਹਾਂ ਏਜੋਸੀਆਂ ਨੇ ਖ਼ਬਰਾਂ ਹਾਸਲ ਕਰਨ ਲਈ ਦੂਰ ਦੂਰ ਤਕ ਆਪਣੇ ਜਾਲ ਵਿਛਾਏ ਹੁੰਦੇ ਹਨ। ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਕੋਈ ਵੱਡੀ ਘਟਨਾ ਹੋਵੇ ਉਸ ਦੀ ਖ਼ਬਰ ਮਿੰਟਾਂ ਸਕਿੰਟਾਂ ਵਿਚ ਵਾਇਰਲੈਂਸ ਟੈਲੀਫੋਨ ਆਦਿ ਰਾਹੀਂ ਏਜੈਸੀ ਦੇ ਕੇਂਦਰੀ ਦਫ਼ਤਰ ਵਿਚ ਪਹੁੰਚ ਜਾਂਦੀ ਹੈ। ਏਜੰਸੀਆਂ ਤੋਂ ਅਖ਼ਬਾਰ ਇਹ ਖ਼ਬਰਾਂ ਮੁੱਲ ਲੈਂਦੇ ਹਨ। ਅਖ਼ਬਾਰਾਂ ਨੂੰ ਵੱਡੇ ਰਾਜਸੀ ਕੇਂਦਰਾਂ ਵਿਚ ਆਪਣੇ ਉਚੇਚੇ ਪੱਤਰ ਪਰੇਰਕ ਵੀ ਰੱਖਣੇ ਪੈਂਦੇ ਹਨ ਜੋ ਕੇਵਲ ਆਪਣੇ ਅਖ਼ਬਾਰਾਂ ਲਈ ਹੀ ਉਚੇਚੀਆਂ ਖ਼ਬਰਾਂ ਜਾਂ ਰੀਵੀਊ ਭੇਜਦੇ ਹਨ। ਕਿਸੇ ਵੱਡੇ ਰਾਜਸੀ ਨੇਤਾ ਦੇ ਦੌਰੇ, ਰਾਜਸੀ ਕਾਨਫ਼ਰੰਸ, ਮੈਚ, ਮੇਲੇ ਜਾਂ ਕਿਸੇ ਹੋਰ ਉਚੇਚੀ ਘਟਨਾ ਨੂੰ ਕੱਜਣ ਲਈ ਇਹ ਪੱਤਰ ਪਰੇਰਕ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ। ਛੋਟੇ ਸ਼ਹਿਰਾਂ ਤੇ ਕਸਬਿਆਂ ਵਿਚ ਵੀ ਅਖ਼ਬਾਰਾਂ ਨੂੰ ਪੱਤਰ ਪਰੇਰਕ ਰੱਖਣੇ ਪੈਂਦੇ ਹਨ ਜੋ ਸਥਾਨਕ ਖ਼ਬਰਾਂ ਭੇਜਦੇ ਹਨ। ਇਹ ਖ਼ਬਰਾਂ ਵੀ ਆਮ ਕਰ ਕੇ ਤਾਰ ਜਾਂ ਟੈਲੀਫੋਨ ਰਾਹੀਂ ਭੇਜੀਆਂ ਜਾਂਦੀਆਂ ਹਨ ਤਾਂ ਜੋ ਅਖ਼ਬਾਰ ਤੱਕ ਪਹੁੰਚਦੀਆਂ ਪਹੁੰਚਦੀਆਂ ਬੇਹੀਆਂ ਨਾ ਹੋ ਜਾਣ।

ਪੱਤਰ ਪਰੇਰਕ ਅਤੇ ਖ਼ਬਰਾਂ-ਪੁਚਾਊ ਏਜੰਸੀਆਂ ਤੋਂ ਇਲਾਵਾ ਰੇਡੀਓ ਰਾਹੀਂ ਵੀ ਇਕ ਥਾਂ ਤੋਂ ਦੂਜੀ ਥਾਂ ਖ਼ਬਰਾਂ ਭੇਜੀਆਂ ਜਾਂਦੀਆਂ ਹਨ ਤੇ ਇਹ ਖਬਰਾਂ ਅਖਬਾਰੀ ਦੁਨੀਆ ਲਈ ਬੜੀਆਂ ਕਾਰਆਮਦ ਸਾਬਤ ਹੁੰਦੀਆਂ ਹਨ। ਦੇਸ਼ ਵਿਚ ਰੇਡੀਓ ਦਾ ਪ੍ਰਬੰਧ ਸਰਕਾਰੀ ਹੱਥਾਂ ਵਿਚ ਹੈ। ਰੇਡੀਓ ਵੀ ਖ਼ਬਰਾਂ-ਪੁਚਾਊ ਏਜੰਸੀਆਂ ਤੋਂ ਖ਼ਬਰਾਂ ਲੈਂਦੇ ਹਨ ਤੇ ਨਾਲ ਨਾਲ ਆਪਣਾ ਸੁਤੰਤਰ ਪ੍ਰਬੰਧ ਵੀ ਰਖਦੇ ਹਨ। ਸਰਕਾਰੀ ਰੇਡੀਓ ਤੋਂ ਹਕੂਮਤ ਦੇ ਕੰਮਾਂ ਤੇ ਪਾਲਿਸੀ ਬਾਰੇ ਠੀਕ ਠੀਕ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ।

ਰੇਡੀਓ, ਟੈਲੀ ਪ੍ਰਿੰਟਰ ਆਦਿ ਦੀਆਂ ਵਿਗਿਆਨਕ ਕਾਢਾਂ ਨੇ ਖ਼ਬਰਾਂ ਪੁਚਾਊ ਵਸੀਲੇ ਅਜਿਹੇ ਸਹਿਲ ਕਰ ਦਿੱਤੇ ਹਨ ਕਿ ਯੂਰਪ, ਅਮਰੀਕਾ ਜਾਂ