ਪੰਨਾ:ਪੰਜਾਬੀ ਪੱਤਰ ਕਲਾ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਤਰਕਲਾ ਦਾ ਇਤਿਹਾਸ

ਭਾਵੇਂ ਅੱਖਰਾਂ ਦੇ ਛਾਪੇ ਤੇ ਕਾਗਜ਼ ਦੀਆਂ ਕਾਢਾਂ ਦੇ ਮੋਢੀ ਹੋਣ ਦਾ ਸੇਹਰਾ ਚੀਨੀਆਂ ਦੇ ਸਿਰ ਹੈ, ਪਰ ਪੱਤਰਕਾਰੀ ਦੇ ਅਸਲ ਹੁਨਰ ਦਾ ਜਨਮਦਾਤਾ ਪੱਛਮ ਹੀ ਹੈ। ਦੁਨੀਆ ਦਾ ਸਭ ਤੋਂ ਪਹਿਲਾ ਅਖ਼ਬਾਰ ਜਰਮਨੀ ਵਿਚ ਸੰਨ ੧੬੧੫ ਵਿਚ ਸ਼ੁਰੂ ਹੋਇਆ। ਇਹ ਹਫ਼ਤੇਵਾਰੀ ਪਰਚਾ ਸੀ ਤੇ ਇਸ ਦਾ ਨਾਮ 'ਫ਼ਰੈਂਕ ਫਰਟਰ ਜਰਨਲ' ਸੀ। ਉਸ ਤੋਂ ਪਹਿਲੋਂ ਖ਼ਬਰਾਂ ਦੇ ਪੈਂਮਫਲਿਟ ਤਾਂ ਕਿਧਰੇ ਕਿਧਰੇ ਮਿਲਦੇ ਸਨ। ਜਰਮਨੀ ਦੀਆਂ ਲਾਇਬਰੇਰੀਆਂ ਵਿਚ ਅੱਠ ਸੌ ਦੇ ਕਰੀਬ ਅਜੇਹੇ ਪੈਂਮਫਲਿਟ ਸੰਭਾਲੇ ਹੋਏ ਹਨ। ਸਭ ਤੋਂ ਪੁਰਾਣੀ ਮਿਸਾਲ ਸੰਨ ੧੪੯੮ ਦੀ ਲਭਦੀ ਹੈ। ਪਰ ਬਾਕਾਇਦਾ ਮੁੜ ਨੀਯਤ ਸਮੇਂ ਪਿੱਛੋਂ ਛਪਣ ਵਾਲਾ ਪਹਿਲਾ ਸਮਾਚਾਰ ਪੱਤਰ 'ਫਰੈਂਕ ਫਰਟਰ ਜਰਨਲ' ਹੀ ਸੀ। ਤੇਰ੍ਹਵੀਂ ਸਦੀ ਵਿੱਚ ਮਾਰਕੋ ਪੋਲੋ ਨਾਮੀ ਜਰਮਨ ਯਾਤਰੂ ਨੇ ਚੀਨ ਵਿਚ ਅੱਖਰਾਂ ਦੇ ਠੱਪੇ ਵੇਖ ਕੇ ਆਪਣੇ ਦੇਸ ਵਿਚ ਇਹ ਰਿਵਾਜ ਤੋਰਿਆ। ਪੰਦਰ੍ਹਵੀਂ ਸਦੀ ਵਿਚ ਇਹ ਛਾਪੇ ਦਾ ਕੰਮ ਕਾਫੀ ਪ੍ਰਚਲਤ ਹੋ ਗਿਆ ਤੇ ਸੰਨ ੧੪੫੫ ਵਿਚ ਬਾਈਬਲ ਇਸੇ ਤਰੀਕੇ ਤੇ ਛਾਪੀ ਗਈ। ਇਸ ਤਰ੍ਹਾਂ ਦੁਨੀਆਂ ਦੀ ਸਭ ਤੋਂ ਪਹਿਲੀ ਛਪੀ ਪੁਸਤਕ ਦੀ ਉਤਪਤੀ ਦਾ ਮਾਣ ਵੀ ਜਰਮਨੀ ਨੂੰ ਹੀ ਪਰਾਪਤ ਹੈ। ਛਾਪੇ ਦੇ ਕੰਮ ਦੇ ਵਧਣ ਨਾਲ ਪੱਤਰਕਾਰੀ ਵੀ ਉੱਨਤੀ ਕਰਦੀ ਗਈ।

ਸੰਨ ੧੬੧੬ ਵਿਚ ਲੰਡਨ ਵਿਚ ਪਹਿਲਾ ਅਖਬਾਰ 'ਵੀਕਲੀ ਨੀਊਜ, ਚਾਲੂ ਹੋਇਆ। ਉਸ ਤੋਂ ਕੁਝ ਸਾਲ ਪਿਛੋਂ ਪੈਰਸ ਵਿਚ ਪਹਿਲਾ ਅਖਬਾਰ 'ਗਜ਼ੈਟ ਡੀ ਫਰਾਂਸ' ਜਾਰੀ ਹੋਇਆ। ਇਸੇ ਤਰ੍ਹਾਂ ਪੱਛਮ ਦੇ ਹੌਰ ਸ਼ਹਿਰਾਂ ਵਿਚ ਅਖ਼ਬਾਰ ਛਪਣ ਲੱਗੇ। ਅਮਰੀਕਾਂ ਵਿਚ ਪਹਿਲਾ ਪਰਚਾ ਬਾਸਟਨ ਤੋਂ ੧੭੦੪ ਵਿਚ ਸ਼ੁਰੂ ਹੋਇਆ। ਉਨ੍ਹਾਂ ਦਿਨਾਂ ਵਿਚ ਅਖਬਾਰਾਂ ਦਾ ਆਕਾਰ ਇਕ ਦੋ