ਪੰਨਾ:ਪੰਜਾਬੀ ਪੱਤਰ ਕਲਾ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਪੱਤਰ ਕਲਾ

ਵਰਕਿਆਂ ਤੋਂ ਵਧ ਨਹੀਂ ਸੀ ਹੁੰਦਾ ਤੇ ਇਨ੍ਹਾਂ ਵਿਚ ਨਿਰੋਲ ਖ਼ਬਰਾਂ ਜਾਂ ਵਪਾਰਕ ਇਸ਼ਤਿਹਾਰ ਛਪਦੇ ਸਨ। ਅਜ ਕਲ ਦੀ ਰਾਜਸੀ ਪੱਤਰਕਾਰੀ ਦਾ ਜਨਮ ਫਰਾਂਸ ਦੇ ਵੱਡੇ ਇਨਕਲਾਬ ਪਿੱਛੋਂ ਹੀ ਹੋਇਆ।

ਵਲਾਇਤ ਵਿਚ ਸਭ ਤੋਂ ਪਹਿਲੇ ਪੱਤਰਕਾਰ ਉਹ ਖਬਰਾਂ ਦੇ ਲਿਖਾਰੀ ਸਨ ਜੋ ਆਪਣੇ ਸੰਰਖਸ਼ਕਾਂ ਲਈ, ਜੋ ਲੰਡਨ ਤੋਂ ਕਿਤੇ ਬਾਹਰ ਗਏ ਹੋਣ ਦਰਬਾਰੀ ਖਬਰਾਂ ਚਿੱਠੀਆਂ ਰਾਹੀਂ ਭੇਜਿਆ ਕਰਦੇ ਸਨ। ਸ਼ਾਹੀ ਦਰਬਾਰ ਦੀਆਂ ਖਬਰਾਂ ਤੋਂ ਕੋਈ ਮੁਖੀ ਅਨਜਾਣ ਨਹੀਂ ਸੀ ਰਹਿਣਾ ਚਾਹੁੰਦਾ। ਆਪਣੀ ਬਰਾਦਰੀ ਦੀਆਂ ਚਾਲਾਂ ਸਮਝਣ ਤੇ ਆਪਣੀ ਨਿੱਜੀ ਉੱਨਤੀ ਲਈ ਉਹ ਆਪਣੇ ਆਪ ਨੂੰ ਸਭ ਨਿੱਕੀਆ ਮੋਟੀਆਂ ਗੱਲਾਂ ਤੋਂ ਵਾਕਫ ਰੱਖਣਾ ਚਾਹੁੰਦਾ ਸੀ। ਉਹ ਇਸ ਮਤਲਬ ਲਈ ਤਨਖਾਹਦਾਰ ਲਿਖਾਰੀ ਰੱਖ ਲੈਂਦਾ ਸੀ ਜੋ ਉਸ ਲਈ, ਜਦ ਕਦੀ ਉਹ ਲੰਡਨ ਤੋਂ ਬਾਹਰ ਹੋਵੇ, ਜ਼ਰੂਰੀ ਖਬਰਾਂ ਲਿਖ ਕੇ ਭੇਜਦੇ ਰਹਿੰਦੇ ਸਨ। ਕਈ ਵਾਰੀ ਇਕੋ ਲਿਖਾਰੀ ਦੇ ਕਈ ਗਾਹਕ ਹੁੰਦੇ ਸਨ ਤੇ ਉਨਾਂ ਲਈ ਉਹ ਆਪਣੇ ਸਮਾਚਾਰ ਪੱਤਰ ਦੀਆਂ ਲੋੜਾਂ ਅਨੁਸਾਰ ਹੱਥੀਂ ਲਿਖੀਆਂ ਕਾਪੀਆਂ ਬਣਾ ਲੈਂਦਾ ਸੀ। ਫੇਰ ਕਿਤੇ ਇਕ ਲਿਖਾਰੀ ਨੇ ਅਜੇਹਾ ਦਫ਼ਤਰ ਹੀ ਕਾਇਮ ਕਰ ਲਿਆ ਤੇ ਕਲਰਕ ਤੇ ਕਾਮੇ ਰਖ ਲਏ। ਇਹ ਅਜ ਕਲ ਦੀ ਖਬਰਾਂ-ਪੁਚਾਊ ਏਜੰਸੀ ਦਾ ਮੁੱਢਲਾ ਰੂਪ ਸੀ।

ਜੂਲੀਅਸ ਰਾਈਟਰ, ਜੋ ਜਰਮਨੀ ਵਿਚ ਇਕ ਸਹਕਾਰੀ ਹਰਕਾਰਾ ਸੀ, ਦੇ ਉੱਦਮ ਨੇ ਦੁਨੀਆ ਦੀ ਸਭ ਤੋਂ ਵੱਡੀ ਖਬਰਾਂ-ਪੁਚਾਊ ਏਜੰਸੀ ਨੂੰ ਜਨਮ ਦਿੱਤਾ। ਆਪਣੇ ਕਸਬੀ ਕਾਰੋਬਾਰ ਵਿਚਕਾਰ ਉਸ ਨੂੰ ਇਕ ਅਜਿਹਾ ਫਰਨਾ ਫੁਰਿਆ ਜਿਸ ਨੇ ਅਖਬਾਰਾਂ ਦੇ ਕੰਮ ਵਿਚ ਇਕ ਸੁਗ-ਪਲਟਾਊ ਤਬਦੀਲੀ ਲਿਆਂਦੀ। ਸੰਨ ੧੮੪੯ ਵਿਚ ਰਾਈਟਰ ਨੇ ਪੈਰਿਸ ਵਿਚ ਇਕ ਖਬਰਾਂ ਵੰਡਣ ਵਾਲੀ ਏਜੰਸੀ ਦਾ ਮੁੱਢ ਬੰਨ੍ਹਿਆ। ਯੂਰਪ ਦੇ ਸ਼ਹਿਰਾਂ ਵਿਚਕਾਰ ਉਸ ਨੇ ਤਾਰ ਤੋਂ ਕਬੂਤਰਾਂ ਰਾਹੀਂ ਮੇਲ ਕਾਇਮ ਕੀਤਾ। ਕਈ ਹੋਰ ਦੇਸ਼ਾਂ ਵਿਚ ਉਸ ਨੇ ਏਜੰਸੀ ਦੇ ਛੋਟੇ ਦਫਤਰ ਖੋਲ੍ਹੇ। ਉਸ ਦਾਂ ਕੰਮ ਵਧਦਾ ਗਿਆ। ਅਖੀਰ ਉਹ ਲੰਡਨ ਆਇਆ। ਪਹਿਲੋਂ ਤਾਂ ਇਥੇ ਉਸ ਨੂੰ ਬਹੁਤੀ ਸਫਲਤਾ ਨਾ ਹੋਈ। 'ਲੰਡਨ ਟਾਈਮਜ਼' ਨੇ ਉਸ ਦੀ ਸੇਵਾ ਸਵੀਕਾਰ ਕਰਨ ਤੋਂ ਨਾਂਹ ਕਰ ਦਿੱਤੀ। ਪਰ