ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਲੜਕੇ ਦੇ ਸਿਰ ਚ ਫੁੱਲ ਦੇ ਸੇਹਰੇ ਚਾ ਚੜ੍ਹਾਏ। ਅਰ ਕੁੜੀ ਨੂੰ ਡੋਲੀ ਵਿੱਚ ਚੜ੍ਹਾਕੇ ਆਪਣੇ ਘਰ ਲੈ ਆਏ। ਅਤੇ ਹੋਰ ਜੋ ਕੁਝ ਦਾਨ ਦਹੇਜ ਧੀ ਵਾਲਿਆਂ ਦਿੱਤਾ ਸਾ ਨੇ ਉਹ ਬੀ ਸਭ ਕੁਛ ਚਾ ਲੀਤਾ॥

ਜਾਂ ਇਹ ਗੁਰਦਿੱਤੋ ਦਾ ਵਿਆਹ ਹੋ ਚੁੱਕਾ ਤਾਂ ਇਸ ਥੀਂ ਛੋਟੇ ਜੁਆਹਰ ਦਾ ਵਿਆਹ ਮਝੌਤਰੇ ਖਤ੍ਰੀਆਂ ਦੇ ਘਰ ਵਟਾਲੇ ਸਹਿਰ ਵਿੱਚ ਹੋਇਆ ਨੇ। ਜੁਆਹਰ ਦੇ ਸਹੁਰੇ ਤੋਂ ਪਤਿਅਹੁਰੇ ਇਹ ਬੀ ਆਖ ਦਿੱਤਾ ਸਾ ਨੇ ਕਿ ਅਹਿ ਛੋਟਾ ਨੀਂਗਰ ਮਾਣਕ ਬੀ ਅਸਾਡਾ ਹੀ ਹੋਇਆ। ਹੁਣ ਤੁਸੀਂ ਇਸ ਦੇ ਲਈ ਕਿਸੇ ਹੋਰ ਦਾ ਸ਼ਗਨ ਨਹੀਂ ਲੈਣਾ॥

ਜਾਂ ਜੁਆਹਰ ਦਾ ਬਿਆਹੁ ਹੋ ਚੁੱਕਾ ਤਾਂ ਥੁਹੜੇ ਚਿਰ ਤੋਂ ਪਿੱਛੋਂ ਉਸ ਨੂੰ ਜੂਏਬਾਜਾਂ ਦੀ ਸੁਹਬਤ ਲੱਗ ਗਈ। ਭਾਵਾਂ ਸਹਿਰ ਮਹੱਲੇ ਤੇ ਗਲ਼ੀ ਕੂਚੇ ਦੇ ਸਭ ਤ੍ਰੀਮਤਾਂ ਮਰਦ ਉਸ ਨੂੰ ਭੈੜਾ ਭੈੜਾ ਆਖਦੇ ਸਨ ਪਰ ਜੁਆਹਰ ਹਿੱਕ ਨਹੀਂ ਮੰਨਦਾ ਸਾ। ਇੱਕ ਦਿਹਾੜੇ ਜੁਆਹਰ ਕਿਸੇ ਜੁਆੜੀ ਕੋਲੋਂ ਹਿੱਕ ਕਹੇਂ ਦਾ ਕਟੋਰਾ ਜੂਏ ਵਿੱਚ ਜਿੱਤ ਲਿਆਇਆ। ਜੁਆਹਰ ਦੀ ਮਾਂ - ਆਖਿਆ ਪੁੱਤਰ ਅੱਜ ਤੇ ਕਟੋਰਾ ਲੈ ਆਇਓਂ ਈਂ ਪਰ ਭਲ਼ਕੇ ਦੇਗਚਾ ਹਾਰ ਆਮੇਂਗਾ॥

ਹਿੱਕ ਦਿਨ ਜੁਆਹਰ ਨੂੰ ਕਿਸੇ ਜੂਏਬਾਜ਼ ਅਖਿਆ ਸੁਣ ਓਏ ਬਚਾ ਅੱਜ ਛੁਆਰੇ ਸਾਹ ਸੁਥਰੇ ਦੀ ਧਰਮਸ਼ਾਲਾ ਜੋ ਸੱਥਾਂ ਵਿੱਚ ਹੈ ਵੱਡੀ ਦੂਰ ਦੂਰ ਦੇ ਖਿਡਾਰੀ ਆਏ ਹੋਏ ਹੈਨ ਚਲੁ ਅਸਾਂ ਬੀ ਵੇਖ ਆਇਯੇ। ਜੁਆਹਰ ਆਖਿਆ ਭਾਈ ਆ ਅਸਾਡੇ ਤਾ ਇਸ ਵੇਲੇ ਕੁੱਝ ਪਾਹ ਨਹੀਂ। ਉਥੇ ਜਾ ਕੇ ਕੀ ਕਰਨਾਈ?,ਉਸ ਜੁਆਰਿਯੇ ਆਖਿਆ ਹੱਛਾ ਲੈ ਚਾਰ ਗੰਡੇ ਟਕੇ ਤਾ ਤੈ ਨੂੰ ਅਸਾਂ ਬੀ ਦੇ ਸਕਨੇ ਹਾਂ। ਜਾਂ ਜੁਆਹਰ ਉਸ ਦੇ ਨਾਲ ਧਰਮਸਾਲਾ