ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯)

ਵਲ ਟੁਰਨ ਲੱਗਾ ਤਾਂ ਉਸ ਦੇ ਲਾਲੇ ਮੂਲਰਾਜ ਆਕੇ ਆਖਿਆ ਪੁਤਰ ਇਨਾਂ ਜੂਏਬਾਜਾਂ ਦਾ ਪਿੱਛਾ ਛੱਡ ਦਿਹ! ਵੇਖ ਕੱਲ ਤੇਰੇ ਸਹੁਰੇ ਵਟਾਲੇ ਤੇ ਸਾਨੂੰ ਆਖ ਭੇਜਿਆ ਹੈ ਕਿ ਅਸੀਂ ਜੋ ਤੁਹਾਡੇ ਛੋਟੇ ਨੀਂਗਰ ਮਾਲਕ ਨੂੰ ਸਗਨ ਭੇਜਿਆ ਸਾਈ ਏਹਿ ਗੱਲ ਵਿਚਾਰੀ ਸੀ ਕਿ ਜੁਆਹਰ ਲਾਲ ਉਸ ਦਾ ਵੱਡਾ ਭਰਾਉ ਜੋ ਅਸਾਡਾ ਜੁਆਈ ਹੈ ਤਾਂ ਏਹਿ ਛੋਟੀ ਕਾਕੀ ਬੀ ਉਸ ਦੇ ਭਰਾਉ ਨਾਲ਼ ਹੀ ਮੰਗਣੀ ਹੱਛੀ ਹੈ ਕਿੰਉ ਜੋ ਦੋਨੋਂ ਭੈਣਾ ਹਿੱਕੇ ਜਗਾ ਕੱਠੀਆਂ ਰਹਿਣਗੀਆਂ। ਪਰ ਹੁਣ ਜੋ ਅਸਾਂ ਸੁਣਦੇ ਹਾਂ ਕਿ ਜੁਆਹਰ ਜੂਏਬਾਜਾਂ ਅਤੇ ਚੜਸੀਆਂ ਭੰਗੀਆਂ ਤੇ ਗੁੰਡਿਆਂ ਦੇ ਨਾਲ਼ ਰਲ਼ਕੇ ਸਾਰਾ ਦਿਨ ਸੁਥਰਿਆਂ ਦੀ ਧਰਮਸਾਲ ਬੈਠਾ ਰਹਿੰਦਾ ਅਤੇ ਕੁਝ ਕੰਮ ਕਾਜ ਨਹੀਂ ਕੀਤਾ ਕਰਦਾ ਇਸ ਸਬਬ ਅਸਾਂ ਆਪਣਾ ਸਾਕ ਮੋੜ ਲਵਾਂਗੇ ਤੇ ਛੋਟੇ ਨੂੰ ਬੀ ਆਪਣਾ ਪਾਹੁ ਲਾ ਦਿੰਦਾ ਹੋਵੀ॥

ਜੁਆਹਰ ਆਖਿਆ ਲਾਲਾ ਤੁਹਾਨੂੰ ਤਾ ਲੋਕ ਐਵੇਂ ਹੀ ਆਣ ਭਖਾਉਂਦੇ ਹੈਨ ਅਤੇ ਜਿਹੇ ਹੀ ਤੁਸੀਂ ਹੋਂ ਕਿ ਜਣੇ ਖਣੇ ਦੀਆਂ ਗੱਲ਼ਾਂ ਪੱਲੇ ਬੰਨ ਖਲੋਂਦੇ ਹੋ। ਮੈਂ ਨੂੰ ਓਸ ਦੀ ਕੰਨੀ ਫੜਾਓ ਖਾਂ ਜੋ ਤੁਹਾ ਨੂੰ ਅਜੇਹੀਆਂ ਗੱਲਾਂ ਆਣ ਪੜਾਉਂਦਾ ਹੈ। ਅਸੀਂ ਸਭ ਕੁਝ ਜਾਣਦੇ ਹਾਂ ਮੇਰੇ ਸਹੁਰੇ ਅਤੇ ਪਤਿਆਹੁਰੇ ਐਡੀ ਦੂਰ ਵਟਾਲੇ ਤੇ ਕੀ ਆਖ ਭੇਜਣਾ ਸੀ ਏਹਿ ਤੁਹਾਡੀਆਂ ਹੀ ਗੱਲਾਂ ਹੈਨ। ਭਲਾ ਵੇਖੋ ਖਾਂ। ਮੈਂ ਤਾਂ ਸਾਰਾ ਦਿਨ ਆਪਣਾ ਪੱਟ ਫੇਰਦਾ ਰਹਿੰਦਾ ਹਾਂ, ਪਟਫੇਰਿਆਂ ਦੇ ਵਿਚੋਂ ਕਦੀ ਇੱਕ ਪਲ ਬੀ ਨਹੀਂ ਉਠਿਆ ਤੁਹਾਨੂੰ ਕੀ ਜਾਣਿਯੇ ਕੀ ਬਾਣ ਮਾਰ ਗਈਜੇ ਘੜੀ ਮੁੜੀ ਉਲਾਂਭੇ ਅਤੇ ਤਾਨੇ ਮਾਰਦੇ ਰਹਿੰਦੇ ਹੈਗੇ ਓ॥

ਮੂਲਰਾਜ ਆਖਿਅ ਪੁੱਤਰ ਅਸਾਂ ਕੀ ਆfਖਿਆ ਹੈ ਅਸਾਂ ਤੇ ਤੁਹਾ ਨੂੰ ਵੇਖ ਵੇਖ ਰਾਜੀ ਹੁੰਦੇ ਰਹਿਨੇ ਹਾਂ ਜਿਹੜੇ ਲੋਕ ਤੁਹਾਨੂੰ