ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)

ਪਿਉ ਜੋ ਕਿਸੀ ਮਨੁੱਖ ਨਾਲ ਕੁਝ ਗੱਲਾਂ ਬਾਤਾਂ ਪਿਆ ਕੀ ਕਰਦਾ ਸਾ ਉਸ ਨੂੰ ਜਾ ਬੋਲੇ ਕਿ ਵੇਖ ਓਏ ਮੱਕੜਾ ਤੇਰੇ ਪੋਤਰੇ ਅਸਾਡੇ ਬਾਲ ਨੂੰ ਮਾਰ ਘੱਤਿਆਸੁ ਸੱਦ ਖਾਂ ਇਸ ਦੇ ਪਿਉ ਨੂੰ ਅਸਾਂ ਇਸ ਮਾਰਨ ਦਾ ਸੁਆਦ ਕੇਹਾ ਕੁ ਵਿਖਾਲਨੇ ਹਾਂ॥

ਉਸ ਬੁਢੇ ਆਖਿਆ ਵਾਹਗੁਰੂ ਆਖ ਸਿੱਖਾ ਐਡਾ ਸਿਆਣਾ ਹੋਕੇ ਮੂਹੋਂ ਕੇਹੀਆਂ ਗੱਲਾਂ ਪਿਆ ਆਖਨਾ ਹੈਂ ਜਾਹ ਬਾਲਾਂ ਦੀ ਲੜਾਈ ਖਾਤਰ ਸਿਆਣੇ ਨਹੀਂ ਬੋਲਿਆ ਕਰਦੇ। ਇਨਾਂ ਅਯਾਣਿਆਂ ਮਸੂਮਾਂ ਦਾ ਤਾਂ ਨਿੱਤ ਏਹ ਚਜ ਜੇ ਫੇਰ ਤੁਸੀਂ ਸਿਆਣਿਆਂ ਦਾ ਭੇੜ ਕਰਾਉਣੇ ਉਤੇ ਕਿੰ ਉ ਲਕ ਬੱਧਾ ਜੇ॥

ਜੁਆਹਰ ਆਖਿਆ ਵੇਖੇ ਜਾਂ ਅਸੀਂ ਆਪਣੇ ਬਾਲ ਦਾ ਹਾਲ ਵਿਖਾਲਨੇ ਹਾਂ ਕਿ ਇਸ ਦੇ ਪੋਤਰੇ ਉਸ ਨੂੰ ਕੇਹਾ ਮਾਰਿਆ ਹਈ ਤੇ ਇਹ ਲੱਕੜ ਹੱਟ ਉੱਤੇ ਬੈਠਾ ਅਗੋਂ ਗਿਆਨ ਪਿਆ ਸੁਣਾਉਂਦਾ ਜੇ। ਅਸਾਂ ਤੇ ਆਪਣੇ ਭਿਰਾ ਦਾ ਬਦਲਾ ਲੈ ਕੇ ਜਾਣਾਈ। ਐਥੇ ਬੈਠਨੇ ਹਾਂ ਬੁਢੇ ਆਖਿਆ ਸਿੱਖੋ ਅਸਾਂ ਤੁਹਾਡੇ ਮੂੰਹ ਵਲ ਪਏ ਵੇਖਨੇ ਹਾਂ ਪਰ ਤੁਸੀਂ ਗੰਦ ਬਕਣੇ ਤੇ ਨਹੀਂ ਹਟਦੇ। ਵੇਖੋ ਤੁਸਾਂ ਦੋ ਚਾਰ ਸੁਖਨ ਕੇਹੇ ਭੈੜੇ ਮੂੰਹ ਤੇ ਕੱਢੇ ਹੈਨ ਭਲਾ ਵਿਚਾਰ ਕੇ ਆਖੋ ਖਾਂ ਇਹ ਭਲੇ ਮਾਣਸਾਂ ਦਾ ਕੰਮ ਜੋ? ਸਗੋਂ ਅਸਾਂ ਟਲ਼ਦੇ ਜਾਨੇ ਹਾਂ ਤੇ ਤੁਸਾਂ ਦੋ ਤ੍ਰੈ ਵਾਰ ਅਸਾ ਨੂੰ ਖੋਟੀਆਂ ਖਰੀਆਂ ਗੱਲਾਂ ਆਖੀਆਂ। ਸਿਆਣੇ ਬਣੋ ਹੱਟੀ ਪੁਰ ਬੈਠਿਆਂ ਬੇਗੁਨਾਹਿਆਂ ਨੂੰ ਨਹੀਂ ਛੇੜੀਦਾ।

ਇਹ ਸੁਣਕੇ ਦੋਨੋ ਭਿਰਾਉ ਕੜਕਕੇ ਪਏ ਤੇ ਫੱਗੂ ਸਿੰਘ ਅਰੋੜੇ ਦੇ ਸਾਹਮਣੇ ਹੀ ਉਸ ਦੇ ਪੋਤਰੇ ਨੂੰ ਫੜ ਕੇ ਕੁੱਟਣ ਡਹਿ ਪਏ। ਫੱਗੂ ਸਿੰਘ ਬੁੱਢੇ ਉਠਕੇ ਦੁਹਾਈ ਦਿੱਤੀ ਅਰ ਆਖਿਆ ਕਿ ਮੇਰੇ ਪੁੱਤਰਾਂ ਨੂੰ ਛੇਤੀ ਸੱਦ ਲਿਆਓ। ਇਨਾਂ ਬੇਈਮਾਨਾਂ ਕਿਰਾੜਾਂ ਤਾਂ ਅਸਾਡੇ ਨੀਂਗਰ ਨੂੰ ਜਾਨੋਂ ਮਾਰ ਦੇਣੇ ਦੀ ਸਲਾਹ ਕੀਤੀ ਜਾਪਦੀ