ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )

ਜੇ। ਝੱਟ ਪੰਜ ਸੱਤ ਆਦਮੀ ਭੰਨੇ ਗਏ ਤੇ ਭੁੱਲਾ ਸਿੰਘ ਨੂੰ ਸੱਦ ਲਿਆਏ। ਲੜਾਈ ਦਾ ਹਾਲ ਸੁਣ ਕੇ ਭੁੱਲਾ ਸਿੰਘ ਦਾ ਛੋਟਾ ਭਿਰਾਉ ਊਧਮ ਸਿੰਘ ਤੇ ਭਤੀਜਾ ਨੈਣਾ ਸਿੰਘ ਅਤੇ ਹੋਰ ਸਰੀਕੇ ਦੇ ਕਈ ਆਦਮੀ ਭੰਨੇ ਆਏ ਅਤੇ ਆਉਂਦਿਆਂ ਹੀ ਗੁਰਾਂਦਿੱਤੇ ਤੇ ਜੁਆਹਰ ਅਰ ਉਸ ਮੁੰਡੇ ਮਾਣਕ ਨੂੰ ਕੁੱਟ ਕੁੱਟਕੇ ਮੁੰਜ ਬਣਾ ਦਿੱਤਾ ਨੇ। ਇਤਨੇ ਨੂੰ ਜਾਂ ਇਨਾਂ ਮੁੰਡਿਆਂ ਦਾ ਪਿਉ ਬੀ ਆਪਣੇ ਭਿਰਾਵਾਂ ਨੂੰ ਝੜਾਕੇ ਲਿਆਇਆ ਅਤੇ ਓਹ ਡਾਂਗਾਂ ਫੜਕੇ ਸੇਰਾਂ ਵਾਂਙੂ ਗੱਜ ਕੇ ਨਿਕਲੇ ਤਾਂ ਫਗੂ ਸਿੰਘ ਬੁੱਢੇ ਨੈ ਵਿਚਾਰਿਆ ਕਿ ਗੁੱਸਾ ਵੱਡਾ ਚਿੰਡਾਲ ਹੁੰਦਾ ਜੇ ਅ ਤੇ ਏਹ ਕਮਲੇ ਲਾਠੀਆਂ ਫੜ ਟੂਰੇ ਨੇ ਮਤ ਲਹੂਲੁਹਾਣ ਹੋ ਜਾਵਣ। ਅਗੋਂ ਰਾਜ ਠਹਿਰਿਆ ਉਲਟਾ, ਫਿਰੰਗੀਆਂ ਨੂੰ ਕਿਸੇ ਦਾ ਲਿਹਾਜ ਨਹੀਂ ਕਰਤਾਰ ਜਾਣੇ ਜਰੀਮਾਨਾ ਕਰ ਦੇਣਗੇ ਕੇ ਕੈਦਖਾਨੇ ਸੁੱਟ ਦੇਣਗੇ। ਫੇਰ ਅਜਿਹੀ ਕੀ ਜੁਗਤ ਹੋਵੇ ਜੋ ਇਨਾਂ ਦੇ ਮੁਕਾਬਲੇ ਨਾ ਜੁੜਨ। ਏਹ ਗੱਲ ਸੋਚ ਹੀ ਰਿਹਾ ਸੀ ਕਿ ਉਹ ਕੜਕਕੇ ਆ ਪਏ। ਆਉਂਦਿਆਂ ਹੀ ਭੁੱਲਾ ਸਿੰਘ ਤੇ ਊਧਮ ਸਿੰਘ ਨੂੰ ਫੜ ਲਿਆ ਅਤੇ ਆਖਿਆ ਤੁਹਾਡੀ ਮਾਂ ਅਤੇ ਭੈਣ ਭਤੀਜੀ ਪੁਰ ਤਲਾਕ ਜੇ, ਜੇ ਹੁਣ ਅਸਾਡੇ ਮੁੰਡੇ ਨੂੰ ਨਾ ਮਾਰੋਂ। ਕੰਜਰੋ ਪਰਾਇਆਂ ਪੁਤਰਾਂ ਨੂੰ ਕੁੱਟ ਕੇ ਘਰੀਂ ਵੜ ਜਾਣਾ ਤੁਹਾਨੂੰ ਕਿਸ ਸਿਖਾਇਆ ਜੇ। ਆਓ ਤੇ ਹੁਣ' ਅਪਣਿਆਂ ਜੁਆਤਰਿਆਂ ਨੂੰ ਹੱਥ ਵਿਖਾਓਨਾ! ਫੱਗੂ ਸਿੰਘ ਬੁੱਢਾ ਹੱਟੀ ਪੁਰ ਬੈਠਾ ਕੰਬਦਾ ਅਤੇ ਤ੍ਰਾਹ ਤ੍ਰਾਹ ਕਰਦਾ ਵਥੇਰਾ ਹੀ ਦੋਹਾਂ ਧਿਰਾਂ ਅੱਗੇ ਹੱਥ ਜੋੜ ਰਿਹਾ ਅਰ ਆਖ ਚੁੱਕਾ ਕਿ ਯਾਰੇ ਆਓ ਟਲ ਜਾਓ ਰਾਈ ਤੇ ਪਹਾੜ ਨਾ ਬਣਾਓ। ਲਓਖਾਂ ਤੁਸਾਂ ਦੋਨੋ ਧਿਰਾਂ ਜੋ ਆਖਣਾ ਹਈ ਅਸਾਂ ਨੂੰ ਆਖ ਵੇਖ ਲਓ। ਅਸਾਂ ਤੁਹਾਨੂੰ ਮੁੱਢ ਤੇ ਕੁਝ ਸਮਝਾਉਂਦੇ ਰਹੇ ਹਾਂ ਆਓ ਹੁਣ ਬੀ ਅਸਾਡਿਆਂ ਧੋਲ਼ਿਆਂ ਵਲ ਵੇਖੋ ਪਰ ਉਸ ਦੀ ਕੋਲ਼,