ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਸੁਣਦਾ ਸਾ ਕਿ ਦੋਹਾਂ ਧਿਰਾਂ ਤੇ ਲਤ ਮੁੱਕਾ ਲਾਠੀ ਸੋਟਾ ਚੱਲਣ ਲੱਗਾ। ਕਿਸੇ ਦੀ ਬੋਦੀ ਕਿਸੇ ਦੇ ਹੱਥ ਤੇ ਕਿਸੇ ਦੇ ਕੇਸ ਕਿਸੇ ਦੇ ਹੱਥ। ਕੋਈ ਡਾਂਗ ਚਲਾਉਂਦਾ ਸਾ ਤੇ ਕੋਈ ਕੋਈ ਉਲਰ ਕੇ ਮਾਰਦਾ ਸਾ ਦੋਹਾਂ ਵਲਾਂ ਤੇ ਸਾਲਾ, ਸੌਹਰਾ, ਕੰਜਰ ਭੜੂਆ, ਹੋਣ ਲੱਗੀ। ਕਿਸੇ ਦੀ ਦਾਹੜੀ ਦਾ ਵਾਲ ਵਾਲ ਤੇ ਕਿਸੇ ਦੇ ਪਟਿਆਂ ਦਾ ਰੋਮ ਰੋਮ ਹੋ ਗਿਆ। ਹਾਇ ਹਾਇ ਮਾਰ ਸਿੱਟੇ, ਦੁਹਾਈ ਹੈ ਤਿਹਾਈ ਹੈ, ਦੁਹਾਈ ਹੈ ਅੰਗਰੇਜ ਬਹਾਦਰ ਦੀ, ਦੁਹਾਈ ਹੈ ਸਰਕਾਰ ਦੀ। ਦੁਹਾਈ ਹੈ ਥਾਨੇਦਾਰ ਦੀ - ਦੁਹਾਈ ਹੈ ਕਮੇਟੀ ਵਾਲਿਆਂ ਦੀ ਇਨਾਂ ਕੰਜਰ ਅਸਾ ਨੂੰ ਮਾਰ ਘੱਤਿਆ ਜੇ। ਕੋਈ ਆਖਦਾ ਵੇਖੋ ਲੋਕੋ ਤੁਸਾਂ ਉਗਾਹ ਰਹਿਣਾ ਅਸਾ ਨੂੰ ਬੇਗੁਨਾਹਿਆਂ ਨੂੰ ਇਨਾਂ ਖੱਤਰੀਆਂ ਡਾਂਗਾਂ ਨਾਲ਼ ਬਿਛਾ ਦਿੱਤਾ ਜੇ। ਕੋਈ ਬੋਲਿਆ ਵੇਖੋ ਇਨਾਂ ਅਰੋੜਿਆਂ ਬੇਈਮਾਨਾਂ, ਅਸਾਡੀ ਭਰੇ ਬਜਾਰ ਵਿੱਚ ਪਤ ਗੁਆਈ ਜੇ। ਫੇਰ ਚੌਹਾਂ ਪਾਸਿਆਂ ਤੇ ਉਂਜਾਂ ਲੱਗਣ ਲਗੀਆਂ। ਕਿਸੇ ਆfਖਿਆ ਹਾਇ ਮੇਰਾ ਵੀਹਾਂ ਰੁਪੈਆਂ ਦਾ ਵਾਲਾ ਇਸ ਕੰਜਰ ਭੁੱਲਾ ਸਿੰਘ ਉਤਾਰ ਲੀਤਾਸੁ॥ ਅਤੇ ਮੇਰੀ ਪੰਜਾਹਾਂ ਦੀ ਮਾਲਾ ਊਧਮ ਸਿੰਘ, ਚੁਮਾਰ ਦੇ ਪੁਤਰ ਤੋੜ ਸੁੱਟੀ ਨੇ। ਕਿਸੇ ਆਖਿਆ: ਮੇਰੀ ਸੁੱਚੇ ਥੇਵੇਵਾਲੀ ਛਾਪ ਮੂਲਰਾਜ ਲਾਹ ਲੀਤੀ ਅਰ ਕਿਸੇ ਆਖਿਆ ਮੇਰਾ ਬ੍ਰਹਮਗੱਠ ਦਾ ਛੱਲਾ ਜੋ ਅਜੇ ਦਸ ਦਿਨ ਹੋਏ ਚਵੀਆਂ ਰੁਪੈਆਂ ਦਾ ਘੜਾਇਆ ਸੀ ਇਸ ਬੇਈਮਾਨ ਕੰਜਰ ਦੀ ਮਾਰ, ਗੁਰਾਂ ਦਿੱਤੇ ਉਤਾਰ ਲੀਤਾਸੁ। ਚਲੋ ਤੁਹਾਨੂੰ ਕੁਤਵਾਲੀ ਚਲਕੇ ਕੇਹਾ ਕੁ ਸੁਆਦ ਵਿਖਾਲਨੇ ਹਾਂ॥

ਜਾਂ ਸਭੇ ਲਹੂਲੁਹਾਣ ਹੋ ਕੇ ਕੁਤਵਾਲੀ ਵਲ ਭੱਜਣ ਲੱਗੇ ਤਾਂ ਫੱਗੂ ਸਿੰਘ ਬੁੱਢੇ ਹੱਥ ਜੋੜਕੇ ਆਖਿਆ ਪੁੱਤਰ ਭੁੱਲਾ ਸਿੰਹਾਂ ਆਉ ਤੁਹੇਂ ਟਲ ਜਾਹ। ਇਨਾਂ ਖੱਤਰੀਆਂ ਅਤੇ ਤੁਸਾਂ ਦੋਵੱਹਾਂ ਅਸਾਡਾ