ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੦੪ )
ਜਾਤ੍ਰਾ ਹੁਨ ਆਨੰਦ ਦਾਇਕ ਹੁੰਦੀ ਚਲੀ, ਪੌਨ ਗਰਮ ਤੇ ਸੂਰਜ ਤੇਜਵਾਨ ਹੋਣ ਲੱਗ ਪਿਆ ਤੇ ਸਾਰੇ ਬੋਲ ਉੱਠੇ ਜੋ ਹੁਨ ਅਸੀ ਮੁੜ ਦੱਖਨ ਵੱਲ ਜਾ ਰਹੇ ਹਾਂ॥
ਓੜਕ ਨੂੰ ਅਸੀਂ ਮੇਕਸੀਕੋ ਦੀ ਖਾੜੀ ਵਿੱਚ ਜਾ ਵੜੇ, ਸਾਡੇ ਚੁਫੇਰੇ ਟਾਪੂ ਉਗਵ ਪਏ, ਓਹ ਦੂਰੋਂ ਸਾਵੇ ਟਿਮਕਣੇ ਪ੍ਰਤੀਤ ਹੁੰਦੇ ਸਨ। ਜਦ ਅਸੀਂ ਉਨ੍ਹਾਂ ਥੀਂ ਦੂਰ ਲੰਘ ਆਏ ਤਾਂ ਮੈਂ ਦੁਖੀ ਹੋਇਆ। ਐਟਲਾਂਟਕ ਵਿੱਚ ਸੂਰਜ ਦੇ ਚੜ੍ਹਨ ਤੇ ਡੁੱਬਨ ਥੀਂ ਸਿਵਾ ਹੋਰ ਕੁਝ ਨਜ਼ਰ ਨ ਸਾ ਆਉਂਦਾ ਪਰ ਰਾਤ ਨੂੰ ਤਾਰੇ ਇਓਂ ਝਿਮ ਝਿਮ ਕਰਦੇ ਸਨ ਮਾਨੋ ਜਮੀਨ ਦੀਆਂ ਚੀਜਾਂ ਨਾ ਹੋਨ ਦਾ ਬਦਲਾ ਪਏ ਦੇਂਦੇ ਸਨ॥
ਕਈਆਂ ਦਿਨਾਂ ਪਿਛੋਂ, ਜਿਨ੍ਹਾਂ ਵਿੱਚ ਕੋਈ ਅਜਿਹੀ ਗੱਲ ਨ ਸੀ ਹੋਈ ਜੋ ਇੱਥੇ ਵਰਣਨ ਕਰਨ ਯੋਗ ਹੋਵੇ, ਇਕ ਦਿਨ ਓਹ ਮਲਾਹ, ਜੇਹੜਾ ਜਹਾਜ ਦੇ ਉੱਪਰ ਖਲੋਤਾ ਦੇਖਿਆ ਕਰਦਾ ਸਾ, ਬੋਲ ਉਠਿਆ ਜੋ ਦੱਖਨ ਚੜ੍ਹਦੇ ਦੀ ਗੁੱਠ ਵੱਲ ਜਮੀਨ ਨਜਰ ਪਈ ਹੈ। ਓਹ ਸੈਂਟ ਹਲੀਨਾ ਇਕ ਅਕੱਲਾ ਪਹਾੜ ਸਾ ਜੇਹੜਾ ਇਸ ਸਮੇਂ ਦੇ ਆਚਰਜ ਪੁਰਖ ਨਿਪੋਲੀਅਨ ਬੋਨਾ ਪਾਰਟ ਦਾ ਛੇਕੜਲਾ ਨਿਵਾਸ ਅਸਥਾਨ ਸਾ, ਜਿਸ ਥੀਂ ਸਾਰਾ ਯੂਰਪ