ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੬ )

॥ ਭਾਗ ੨ ॥

ਨਵੇਂ ਹਾਲੈਂਡ ਨੂੰ ਛੱਡਕੇ ਬੋਰਨੀਓ ਪ੍ਰਿਥਵੀ ਦੇ ਸਾਰੇ ਟਾਪੂਆਂ ਥੀਂ ਵੱਡਾ ਟਾਪੂ ਹੈ ਤੇ ਇਸਦੇ ਕਿਨਾਰਿਆਂ ਦੇ ਦੇਸਾਂ ਥੀਂ ਸਿਵਾ ਹੋਰ ਵਿਚਲਿਆਂ ਪਾਸਿਆਂ ਦਾ ਕੁਝ ਹਾਲ ਮਲੂਮ ਨਹੀਂ, ਪਰ ਮੈਂ ਠਾਨ ਲਇਆ ਸਾ ਜੋ ਮੈਂ ਹੋਰਨਾਂ ਜਾਤ੍ਰੀਆਂ ਨਾਲੋਂ ਵਧਕੇ ਦਲੇਰ ਹੋਵਾਂਗਾ ਤੇ ਜੁਆਨੀ ਦੀ ਤਰੰਗ ਵਿੱਚ ਆਕੇ ਮੈਂ ਜੀ ਨਾਲ ਇਹ ਗੱਲ ਪੱਕੀ ਪਕਾਈ ਜੋ ਭਾਵੇਂ ਕਿਹਾ ਔਖ ਹੋਵੇ ਮੈਂ ਤਾਂ ਓਸ ਟਾਪੂ ਦੇ ਅੰਦਰ ਦੂਰ ਤੀਕਰ ਢੂੰਡ ਭਾਲ ਕਰਨ ਲਈ ਉੱਦਮ ਕਰਾਂਗਾ। ਜਿਸ ਦਿਨ ਅਸੀਂ ਪਹੁੰਚੇ, ਉਸ ਥੀਂ ਅਗਲੇ ਭਲਕ ਮੈਂ ਅਪਨੇ ਮਿੱਤਰ ਬਰਟਨ ਨੂੰ, ਜਿਹੜਾ ਸ਼ਕਰਖੋਰੇ ਨਾਮੀ ਜਹਾਜ਼ ਦਾ ਇਕ ਜਵਾਨ ਅਫ਼ਸਰ ਸਾ ਤੇ ਜੇਹੜਾ ਮੇਰੇ ਵਾਕਨ ਇਸ ਨਵੇਂ ਦੇਸ਼ ਦੀ ਸੈਲ ਕਰਨ ਦੀ ਵੱਡੀ ਚਾਹ ਰਖਦਾ ਸਾ, ਨਾਲ ਲੈਕੇ ਤੁਰ ਪਿਆ। ਅਸਾਂ ਅਪਨੀਆਂ ਬੰਦੂਕਾਂ ਲੈ ਲਈਆਂ ਤੇ ਸੰਘਣੇ ਬਨ ਵਿੱਚ ਜਾ ਵੜੇ, ਜਿਹੜਾ ਕਿਨਾਰੇ ਲਾਗੇ ਤੀਕ ਸਾ। ਕੁਝ ਚਿਰ ਫਿਰਦਿਆਂ ਹੋਇਆ ਸਾ ਜੋ ਅਸੀ ਇਕ ਨਾਲੇ ਪੁਰ ਜਾ ਨਿਕਲੇ, ਜੇਹੜਾ ਮਾਰੇ ਧੁੱਪ ਦੇ ਸੁੱਕ ਗਇਆ ਹੋਯਾ ਸਾ॥