ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੮)
ਵੇਖਕੇ ਜਿਸਦੀ ਛਾਤੀ ਉੱਪਰ ਤਾਰਾ ਲੱਗਾ ਹੋਇਆ ਸਾ ਬੜਾ ਹਰਾਨ ਹੋਇਆ॥
ਮਹਾਰਾਜਾ ਦਯਾਲੂ ਹੋਕੇ ਆਖਣ ਲੱਗਾ ਕਾੱਕਾ ਆ ਜਾ ਮੈਂ ਸੁਣਿਆ ਹੈ ਤੈਨੂੰ ਪੜ੍ਹਨ ਦਾ ਸ਼ੌਕ ਹੈ, ਕਿਉਂ ਤੇਰੀ ਸਕੂਲ ਜਾਣ ਦੀ ਦਲੀਲ ਹੈ? ਜਾਰਜ ਨੇ ਉੱਤਰ ਦਿੱਤਾ ਸੱਚ ਮੁੱਚ ਦਲੀਲ ਤਾਂ ਹੈ ਪਰ ਮੇਰਾ ਪਿਉ ਐਂਨਾਂ ਗਰੀਬ ਹੈ ਕਿ ਮੈਨੂੰ ਸਕੂਲ ਬਹਾਲਣ ਦੀ ਸਮਰਥ ਨਹੀਂ ਸੁ॥
ਮਹਾਰਾਜਾ ਨੇ ਉੱਤਰ ਦਿੱਤਾ ਇਸ ਗੱਲ ਦੀ ਕੁਝ ਚਿੰਤਾ ਨਾ ਕਰ ਮੈਨੂੰ ਨਿਸਚਾ ਹੈ ਕਿ ਅਸੀਂ ਤੈਨੂੰ ਪੰਡਿਤ ਬਣਾ ਸੱਕਦੇ ਹਾਂ, ਆਪਣੇ ਪਿਉ ਨੂੰ ਮੇਰੇ ਕੋਲ ਲੈ ਆ। ਛੇਤੀ ਹੀ ਇਕੱਠੇ ਪਿਉ ਪੁੱਤ੍ਰ ਨੇ ਮਹਾਰਾਜਾ ਦੇ ਚਰਣਾਂ ਵਿੱਚ ਆ ਪਰਣਾਮ ਕੀਤਾ ਪਰ ਉਨ੍ਹਾਂ ਦੀ ਬਾਣੀ ਵਿੱਚ ਇਹ ਸਮਰੱਥ ਨ ਸੀ ਜੋ ਓਹ ਧੰਨ੍ਯਵਾਦ ਕਰ ਸੱਕਦੇ॥
ਜਾਰਜ ਨੇ ਪੜ੍ਹਾਈ ਵਿੱਚ ਡਾਢੀ ਮਿਹਨਤ ਕੀਤੀ ਅਤੇ ਕੁਝ ਬਰਸਾਂ ਮਗਰੋਂ ਮਹਾਰਾਜਾ ਨੇ ਉਸਨੂੰ ਨੌਕਰ ਰੱਖ ਲਿਆ। ਆਪਣਾ ਕੰਮ ਚਤੁਰਾਈ ਨਾਲ ਕਰਕੇ ਓਹ ਵਧਿਆ ਫੁਲਿਆ ਅਤੇ ਓੜਕ ਨੂੰ ਓਸੇ