ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/12

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੯ )

ਜਮੀਨ ਨੂੰ ਖਰੀਦਣ ਜੋਗਾ ਹੋਗਿਆ ਕਿ ਜਿਸ ਵਿੱਚ ਓਹ ਕਦੇ ਗੱਦੀ ਮੁੰਡਾ ਹੁੰਦਾ ਸਾ॥

ਜਹਾਜ ਦੀ ਕੋਠੜੀ ਦਾ ਨੌਕਰ ਮੁੰਡਾ

ਅਤੇ ਸਮੁੰਦਰੀ ਸਰਦਾਰ।

ਦੋ ਸੌ ਵਰਿਆਂ ਥੋਂ ਵਧੀਕ ਹੋਏ ਹਨ ਕਿ ਵਿਲਾਇਤ ਦੇ ਪਾਤਸ਼ਾਹ ਚਾਰਲਸ ਦੂਜੇ ਦੇ ਰਾਜ ਵਿੱਚ ਪੱਤ ਝਾੜ ਦੀ ਰੁੱਤੇ ਤ੍ਰਿਕਾਲਾਂ ਦਾ ਵੇਲਾ ਸਾ, ਥੋੜਾ ਥੋੜਾ ਹਨੇਰਾ ਹੋਗਿਆ ਸਾ॥

ਉੱਤਰੀ ਸਮੁੰਦਰ ਦਾ ਤੁਫਾਨ ਆਉਣ ਦਾ ਅਮਲ ਹੋਣ ਕਰਕੇ ਸਾਰੇ ਹਾਹਾਕਾਰ ਮੱਚ ਗਿਆ ਅਤੇ ਜਾਣੀਦਾ ਅੰਬਰ ਪਾਟਦਾ ਸਾ, ਬੱਦਲ ਉੱਡਦੇ ਫਿਰਦੇ ਸਨ ਅਤੇ ਸਮੁੰਦਰ ਠਾਠਾਂ ਪਇਆ ਮਾਰਦਾ ਸਾ ਇਸ ਹਾਲ ਵਿੱਚ ਸੂਰਮੇਂ ਥੋਂ ਸੂਰਮੇਂ ਮਲਾਹ ਨੂੰ ਬੀ ਇਹੋ ਉਪਦੇਸ਼ ਮਿਲਦਾ ਸਾ ਕਿ ਇਹ ਅਜਿਹਾ ਦਿਨ ਹੈ ਕਿ ਬੰਦਰ ਦੇ ਅੰਦਰ ਵੜੇ ਰਹਿਣ ਵਿਖੇ ਹੀ ਸੁਖ ਹੈ ਕਿਉਂ ਜੋ ਕੇਹੜਾ ਜਹਾਜ਼ ਓਹੋ ਜੇਹੇ ਸਮੁੰਦਰ ਵਿਚ ਬਚ ਸੱਕਦਾ ਸਾ?