( ੧੧੫ )
ਉਲਟ ਗਈ ਤੇ ਸਾਰੇ ਚੜ੍ਹਾਊ ਡੁੱਬ ਗਏ, ਦੂਜੀ ਬੇੜੀ ਦੇ ਜਾਤ੍ਰੀਆਂ ਨੂੰ ਮਗਰੋਂ ਸੁੱਝਿਆ ਜੋ ਸਾਡੇ ਸਾਥੀ ਹੀ ਸਾਥੋਂ ਚੰਗੇ ਰਹੇ ਜੋ ਸੌਖੇ ਤਾਂ ਮੋਏ। ਅਸੀਂ ਆਪਨੀ ਬੇੜੀ ਵਿੱਚ ਇਕ ਥੈਲਾ ਬਿਸਕੁਟਾਂ ਦਾ ਤੇ ਕੁਝ ਸਲੂਨਾ ਮਾਸ ਸੁੱਟ ਲਿਆ ਸਾ। ਪਰ ਕਾਹਲ ਵਿੱਚ ਪਾਣੀ ਲੈਣਾ ਭੁਲ ਗਏ। ਪਰ ਪਤਾ ਨਹੀਂ ਅਸੀਂ ਪਾਣੀ ਦਾ ਪੀਪਾ ਜਹਾਜ ਦੇ ਥੱਲਿਓਂ ਕੱਢ ਭੀ ਲਿਆ ਸਕਦੇ, ਕਿਉਂ ਜੋ ਸਾਡੇ ਜਾਨ ਥੀਂ ਪਿੱਛੋਂ ਜਹਾਜ ਪੰਜਾਂ ਮਿਨਟਾਂ ਵਿੱਚ ਡੁੱਬ ਗਿਆ। ਭਾਵੇਂ ਕੁਝ ਹੋਇਆ ਪਰ ਮਾਰੇ ਤਰੇਹ ਦੇ ਅਸੀਂ ਬੜੇ ਦੁਖੀ ਹੋਏ। ਤੁਫਾਨ ਥੰਮ ਚੁਕਾ ਸਾ ਅਤੇ ਸਾਡੇ ਨੰਗੇ ਬੇ ਆਸਰੇ ਸਿਰਾਂ ਤੇ ਉਹ ਕੜਾਕੇ ਦੀ ਧੁੱਪ ਪਈ ਜੋ ਅਸੀਂ ਝੱਲੇ ਹੋ ਗਏ, ਸਾਨੂੰ ਹੋਰ ਸਭ ਦੁਖ ਤੇ ਭੌ ਵਿੱਸਰ ਗਏ ਜੋ ਸਾਡੇ ਉੱਪਰ ਬੀਤ ਰਹੇ ਸੇ। ਸਾਨੂੰ ਧੁੱਪ ਤੇ ਤ੍ਰੇਹ ਦਾ ਹੀ ਫਿਕਰ ਪਇਆ ਹੋਇਆ ਸਾ ਤੇ ਇਹ ਦਿਨੋ ਦਿਨ ਅਸਹ ਹੁੰਦੀਆਂ ਜਾਂਦੀਆਂ ਸਨ॥
ਮੈਂ ਆਪਣਿਆਂ ਸਾਥੀਆਂ ਨੂੰ ਇਹ ਸਲਾਹ ਦਿੱਤੀ ਜੋ ਤੁਸੀਂ ਸਲੂਨਾਂ ਮਾਸ ਨਾ ਖਾਓ ਜਿਸ ਕਰਕੇ ਉਨ੍ਹਾਂ ਦਾ ਕਸ਼ਟ ਘਟਨ ਦੇ ਬਦਲੇ ਸਗੋਂ ਵਧਦਾ ਸਾ, ਪਰ ਬਿਸਕੁਟ ਪੱਕੇ ਹੋਏ ਹੋਨ ਦੇ ਕਰਕੇ ਓਹ ਵਿਚਾਰੇ ਓਹੀਓ