ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੧੬ )
ਬਾਕੀ ਬਚੀ ਖ਼ੁਰਾਕ ਕੀਕਰ ਨਾ ਖਾਂਦੇ, ਅਤੇ ਹੋਰ ਭੈੜ ਇਹ ਵੱਗੀ ਜੋ ਓਹ ਖਾਰਾ ਪਾਣੀ ਪੀ ਜਾਂਦੇ ਸਨ। ਏਹ ਜੇ ਬਹੁਤਾ ਪੀਤਾ ਜਾਂਦਾ ਹੈ ਤਾਂ ਸਰਸਾਮ ਕਰ ਦੇਂਦਾ ਹੈ ਤੇ ਸਾਡੇ ਮਲਾਹਾਂ ਵਿੱਚੋਂ ਬਹੁਤੇ ਸੁਧ ਬੁੱਧ ਵਿਸਾਰ ਬੈਠੇ ਅਤੇ ਦੋ ਜਨਿਆਂ ਨੇ ਸੁਦਾਪੁਨੇ ਵਿੱਚ ਬੇੜੀ ਦੇ ਕੰਢੇ ਉਪਰੋਂ ਛਾਲਾਂ ਮਾਰਕੇ ਸਮੁੰਦਰ ਵਿੱਚ ਜਾਨ ਗੁਆ ਲਈ, ਰਹਿੰਦੇ ਸੱਭੇ ਉਦਾਸ ਤੇ ਚੁਪ ਕਰਕੇ ਬੈਠ ਗਏ ਤੇ ਬਹੁਤੇ ਤਾਂ ਗੱਲ ਕਰਨ ਜੋਗੇ ਰਹੇ ਹੋਏ ਹੀ ਨ ਸਨ। ਇਕ ਇਕ ਕਰਕੇ ਮਰਦੇ ਗਏ,ਤੇ ਸਾਰੇ ਪੰਜ ਜਨੇ ਬਚ ਰਹੇ ਤੇ ਇਨ੍ਹਾਂ ਵਿੱਚੋਂ ਇੱਕ ਮੈਂ ਹੀ ਹੋਸ਼ ਵਿੱਚ ਰਿਹਾ ਭਾਵੇਂ ਇਸ ਕਾਰਨ ਜੋ ਮੈਂ ਸਲੂਨੇ ਮਾਸ ਅਤੇ ਖਾਰੇ ਪਾਣੀ ਥੀਂ ਬਚਦਾ ਰਿਹਾ ਸਾ। ਜਿਸ ਦਿਹਾੜੇ ਤੁਹਾਡਾ ਜਹਾਜ ਸਾਨੂੰ ਨਜਰੀ ਪਇਆ ਉਸ ਦਿਨ ਮੈਂ ਬਚ ਨਿਕਲਨ ਦੀ ਆਸ ਲਾਹ ਬੈਠਾ ਸਾ ਅਤੇ ਪ੍ਰਮੇਸ਼ਰ ਅੱਗੇ ਮਰਨ ਥੀਂ ਪਹਿਲੇ ਪ੍ਰਾਰਥਨਾ ਕਰਨ ਲਈ ਉੱਦਮ ਕਰ ਰਿਹਾ ਸਾ॥
ਮੇਰਾ ਮਨ ਅਜਿਹਾ ਘਾਬਰਿਆ ਹੋਇਆ ਸਾ। ਜੋ ਮੈਂ ਕੋਈ ਲੰਮੀ ਵਿਚਾਰ ਨਹੀਂ ਕਰ ਸਕਦਾ ਸਾ ਅਤੇ ਮੈਂ ਚਵੀਂ ਪਾਸੀਂ ਸਭ ਕੁਛ ਲਾਲ ਤੇ ਬਲਦਾ ਨਜਰ