ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/136

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੩੩ )

ਪਿੱਛੋਂ ਸ੍ਰੀ ਮਾਨ ਪ੍ਰਤਾਪੀ ਬਾਦਸ਼ਾਹ, ਸੂਰਜਵਤ ਪ੍ਰਕਾਸ਼, ਚੰਦ੍ਰਵਤ ਸੀਤਲ, ਅਨੇਕ ਗੁਨਾਂ ਦੀ ਖਾਨ, ਬਾਦਸ਼ਾਹਾਂ ਦੇ ਬਾਦਸ਼ਾਹ ਦੀ ਸੇਵਾ ਵਿਖੇ ਬੜੀ ਬੇਨਤੀ ਦੇ ਨਾਲ ਇਹ ਪ੍ਰਾਰਥਨਾ ਕਰਦਾ ਹਾਂ, ਜੋ ਆਪਨੂੰ ਪ੍ਰਮਾਨ ਹੋਵੇ, ਭਾਵੇਂ ਮੈਂ ਆਪਦੀ ਸਦਾ ਭਲਾਈ ਚਾਹੁਣ ਵਾਲਾ ਆਪ ਦੀ ਕ੍ਰਿਪਾ ਦ੍ਰਿਸ਼੍ਟੀ ਤੋਂ ਦੂਰ ਹਾਂ, ਪਰ ਤਾਂ ਬੀ ਆਪਦੀ ਆਗ੍ਯਾ ਪਾਲਨ ਅਤੇ ਸੇਵਾ ਕਰਨ ਵਿਖੇ ਤਨ ਮਨ ਕਰਕੇ ਸਦਾ ਸਾਵਧਾਨ ਰਹਿੰਦਾ ਹਾਂ, ਕਿਉਂਕਿ ਮੈਂ ਬਾਦਸ਼ਾਹਾਂ, ਅਮੀਰਾਂ, ਵਜ਼ੀਰਾਂ, ਰਾਜਿਆਂ, ਰਾਨਿਆਂ ਤੇ ਸਰਦਾਰਾਂ ਦੀ ਹਮੇਸ਼ਾ ਭਲਿਆਈ ਕਰਨੀ ਅਪਨਾ ਪਰਮ ਧਰਮ ਸਮਝਦਾ ਹਾਂ, ਈਰਾਨ, ਤੂਰਾਨ, ਰੂਮ ਸ਼ਾਮ ਦੇ ਰਹਿਨ ਵਾਲਿਆਂ ਧਨਪਾਤ੍ਰਾਂ ਅਤੇ ਸੌਦਾਗਤਾਂ ਦੀ ਸੇਵਾ ਕਰਨ ਨੂੰ ਆਪਨੀ ਪ੍ਰਤਿਸ਼ਟਾ ਜਾਨਦਾ ਹਾਂ, ਮੇਰਾ ਇਹ ਕਰਨਾ ਹਨੇਰੇ ਵਿਖੇ ਸੂਰਜ ਦੀ ਨ੍ਯਾਈਂ ਹੈ, ਜੇਹੜੇ ਮੈਨੂੰ ਜਾਨਦੇ ਹਨ ਉਹ ਇਸ ਗੱਲ ਨੂੰ ਮੰਨਦੇ ਹਨ, ਬਲਕਿ ਮੈਨੂੰ ਨਿਸਚਾ ਬੀ ਹੈ ਕਿ ਆਪਨੂੰ ਇਸ ਗੱਲਦਾ ਕਿਸੇ ਪ੍ਰਕਾਰ ਸ਼ੱਕ ਨ ਹੋਵੇਗਾ। ਹੁਣ ਮੈਂ ਆਪਣੀ ਪੁਰਾਨੀ ਸੇਵਾ ਅਤੇ ਆਪਦੀ ਯੋਗ੍ਯ ਕ੍ਰਿਪਾ ਦ੍ਰਿਸ਼ਟੀ ਵੱਲ ਧਿਆਨ ਕਰਕੇ ਇਹ ਪ੍ਰਾਰਥਨਾ ਕਰਦਾ ਹਾਂ ਕਿ ਆਪ ਇਸ ਮੇਰੇ