ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੪ )

ਲੇਖ ਵੱਲ ਜੋ ਕਿ ਬਾਦਸ਼ਾਹ ਅਤੇ ਸਾਰਿਆਂ ਲੋਕਾਂ ਦਾ ਉਪਕਾਰੀ ਹੈ, ਧਿਆਨ ਕਰੋ।।

ਮੈਂ ਸੁਣਿਆ ਹੈ ਕਿ ਆਪਨੇ ਭਲਿਆਈ ਚਾਹਨ ਵਾਲੇ ਦੀ ਅਰਥਾਤ ਮੇਰੀ ਖਰਾਬੀ ਦੇ ਲਈ ਬਹੁਤ ਸਾਰਾ ਧਨ ਖਰਚ ਕੀਤਾ ਹੈ, ਅਤੇ ਹੁਣ ਉਸ ਖਜਾਨੇ ਦੇ ਘਾਟੇ ਨੂੰ ਪੂਰਾ ਕਰਨ ਲਈ ਮਸੂਲ ਅਤੇ ਜੇਜ਼ੀਆ ( ਟਿਕਸ ) ਲਾਇਆ ਹੈ, ਆਪ ਨੂੰ ਵਿਦਿਤ ਹੋਵੇ ਕਿ ਮੁਹੰਮਦ ਜਲਾਲੁਦੀਨ ਅਕਬਰ ਸ਼ਾਹ ਸ੍ਵਰਗਬਾਸੀ ਜੋ ਆਪਦੇ ਪੁਰਖ ਸੇ, ਅਤੇ ਜਿਨ੍ਹਾਂ ਨੇ ਬਵੰਜਾ ਵਰਿਹਾਂ ਤੀਕਰ ਰਾਜਦੇ ਕੰਮਨੂੰ ਨਯਾਇ ਅਤੇ ਮੁਨਸਫੀ ਨਾਲ ਪੂਰਾ ਕੀਤਾ ਸਾ, ਉਨ੍ਹਾਂ ਹਰ ਇਕ ਜਾਤ ਨੂੰ ਸੁਖ ਦਿੱਤਾ ਸੀ, ਈਸਾਈ, ਮੁਸਲਮਾਨ, ਬ੍ਰਾਹਮਨ ਅਤੇ ਨਾਸਤਕ ਉਨ੍ਹਾਂ ਦੀ ਦ੍ਰਿਸ਼ਟਿ ਵਿੱਚ ਇਕੋ ਜੇਹੇ ਸੇ, ਅਤੇ ਉਨ੍ਹਾਂ ਦੀ ਨਿਗਾਹ ਸਭਨਾਂ ਉੱਤੇ ਇਕੋ ਜਿਹੀ ਸੀ, ਕਿਸੇ ਨੂੰ ਘੱਟ ਵੱਧ ਨਹੀਂ ਜਾਣਦੇ ਸੇ, ਅਤੇ ਉਨ੍ਹਾਂ ਦਾ ਨਯਾਇ ਤੇ ਅਦਾਲਤ ਅਤੇ ਉਨ੍ਹਾਂ ਦੀ ਕ੍ਰਿਪਾ ਦ੍ਰਿਸ਼ਟਿ ਪੂਜਾ ਉੱਤੇ ਅਜੇਹੀ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਜਗਤ ਗੁਰੂ ਦੀ ਪਦਵੀ ਦੇ ਦਿੱਤੀ ਸੀ । ਮਹੰਮਦ ਨੂਰ ਦੀਨ ਜਹਾਂਗੀਰ ਬਾਦਸ਼ਾਹ ਨੇ ਬੀ ਪ੍ਰਜਾ ਨੂੰ ਬਾਈਆਂ ਵਰਿਹਾਂ ਤੀਕੂੰ ਆਪਨੀ ਛਤਰਛਾਯਾ ਦੇ ਹੇਠ ਰੱਖਿਆ