ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੫ )

ਅਤੇ ਉਹ ਆਪਣੇ ਰਾਜ ਕਾਜ ਨੂੰ ਬੜੀ ਸਵਧਾਨੀ ਨਾਲ ਕਰਦੇ ਰਹੇ, ਅਰ ਉਨ੍ਹਾਂ ਦੀ ਉਦਾਰਤਾ ਅਤੇ ਉਪਕਾਰ ਦੇ ਸਬਬ ਸਦਾਹੀ ਜਿੱਤ ਹੁੰਦੀ ਰਹੀ । ਬੜੇ ਪ੍ਰਸਿੱਧ ਤੇ ਨਾਮੀ ਬਾਦਸ਼ਾਹ ਸ਼ਾਹ ਜਹਾਨ ਨੇ ਬੀ ਬੱਤੀ ਵਰ੍ਹੇ ਚੰਗੀ ਤਰ੍ਹਾਂ ਰਾਜ ਕੀਤਾ ਅਤੇ ਪ੍ਰਜਾ ਨੂੰ ਆਪਣੇ ਨਯਾਇ ਨਾਲ ਪ੍ਰਸੰਨ ਕੀਤਾ, ਅਰ ਇਤਨੇ ਵਿੱਚ ਉਨ੍ਹਾਂ ਨੇ ਅਜੇਹਾ ਨਾਮ ਪ੍ਰਸਿੱਧ ਕੀਤਾ ਕਿਜੋਪ੍ਰਿਥਵੀ ਪੁਰ ਸਦਾਦੇ ਲਈ ਟਿਕਿਆ ਰਹੇਗਾ। ਉਨ੍ਹਾਂ ਦੀ ਐਡੀ ਪ੍ਰਸਿੱਧੀ ਸਿਰਫ ਨੇਕੀ ਅਤੇ ਨਰਮਾਈ ਕਰਕੇ ਹੋਈ ਸੀ ਕਿਉਂ ਜੋ ਉਨ੍ਹਾਂ ਨੂੰ ਪ੍ਰਜਾ ਨੂੰ ਆਪਣੀ ਸੰਤਾਨ ਜਾਤਾ ਸਾ ।।

ਇਸ ਤੋਂ ਇਹ ਪ੍ਰਗਟ ਹੈ ਕਿ ਆਪ ਦੇ ਪਿਤਾ ਦਾਦੇ ਆਦਿਕਾਂ ਦਾ ਖਿਆਲ ਨੇਕੀ ਵੱਲ ਸਾ, ਅਤੇ ਉਨ੍ਹਾਂ ਦਾ ਨਿਹਚਾ ਦਲੇਰੀ ਤੇ ਦਯਾ ਵਾਲਾ ਸਾ, ਇਸ ਲਈ ਉਹ ਜਿਸ ਪਾਸੇ ਜਾਂਦੇ ਸੇ ਜਿੱਤ ਅਤੇ ਜੱਸ ਉਨ੍ਹਾਂ ਦੇ ਅੱਗੇ ੨ ਜਾਂਦੇ ਸੇ । ਸਾਫ ਨੀਤ ਹੋਣ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਕਿਲੇ ਅਧੀਨ ਕਰਲਏ ਸੇ, ਅਤੇ ਬਹੁਤਿਆਂ ਦੇਸਾਂ ਨੂੰ ਆਗਯਾਕਾਰੀ ਕਰ ਲਿਆ ਸਾ ।।

ਆਪਦੇ ਰਾਜ ਦੇ ਹੋਇਆਂ ਬਹੁਤ ਸਾਰੇ ਜ਼ਿਲੇ ਹੁਕਮ ਤੋਂ ਨਿਕਲ ਗਏ ਹਨ ਅਤੇ ਹਰ