ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਇਸ ਹਾਰ ਤੋਂ ਪਿੱਛੇ ਔਰੰਗਜ਼ੇਬ ਦੀ ਸੈਨਾ ਨੇ ਚਿਤੌੜ ਦੀ ਸਫੀਲ ਦੇ ਹੇਠ ਇਕੱਠ ਕੀਤਾ। ਇੱਥੇ ਬੀ ਰਾਣਾ ਦੇ ਬਹਾਦਰ ਸਰਦਾਰਾਂ ਨੇ ਅਜਮੇਰ ਦੇ ਰਸਤੇ ਨੂੰ ਰੋਕ ਕੇ ਜਿੱਤਨਾ ਚਾਹਿਆ ਸੀ, ਇਹ ਢੰਗ ਦੇਖਕੇ ਔਰੰਗਜ਼ੇਬ ਚੁਨੇ ਹੋਏ ਸੂਰਮੇ ਲੈਕੇ ਉੱਥੋਂ ਤੁਰ ਪਿਆ। ਅਤੇ ਬੜੀ ਕਠਨਾਈ ਨਾਲ ਸਤ੍ਰੂਆਂ ਦੇ ਘੇਰੇ ਨੂੰ ਚੀਰਦਾ ਹੋਇਆ ਅਜਮੇਰ ਵਿਚ ਜਾ ਪਹੁੰਚਿਆ। ਇਥੋਂ ਰਸਦ ਪਾਣੀ ਦਾ ਪੂਰਾ ਬੰਦੋਬਸਤ ਕਰਕੇ ਬਾਰਾਂ ਹਜ਼ਾਰ ਸਿਪਾਹੀ ਆਪਨੇ ਪੁਤ੍ਰ ਅਕਬਰ ਦੀ ਸਹਾਇਤਾ ਲਈ ਭੇਜਿਆ ਪਰੰਤੁ ਰਸਤੇ ਵਿੱਚ ਇਕ ਰਾਜਪੂਤ ਸਰਦਾਰ ਉਸ ਦਾ ਰਸਤਾ ਰੋਕਨ ਵਾਲਾ ਹੋਇਆ। ਹੁਣ ਜੋ ਪਾਤਸ਼ਾਹ ਦੇ ਦਿਨ ਉਲਟੇ ਹੋਏ ਹੋਏ ਸੇ ਫ਼ੌਜ ਨੇ ਭਾਂਜ ਖਾਧੀ, ਲਾਚਾਰ ਹੋ ਅਜਮੇਰ ਨੂੰ ਮੁੜਿਆ, ਉਧਰ ਸ਼ਾਹਜ਼ਾਦੇ ਅਕਬਰ ਦੇ ਲਸ਼ਕਰ ਨੂੰ ਰਾਨਾ ਦੀ ਸੈਨਾਂ ਨੇ ਬੜੀ ਭਾਰੀ ਲੜਾਈ ਕਰਕੇ ਚਿਤੌੜ ਦੇ ਕੋਲੋਂ ਭਜਾ ਕੇ ਤਿਤਰ ਬਿਤਰ ਕਰ ਦਿੱਤਾ। ਰਾਣੇ ਦਾ ਵਜੀਰ ਮਾਲੀ, ਜੋ ਉਸ ਵੇਲੇ ਫੌਜ ਦੇ ਇਕ ਜੱਥੇ ਦਾ ਸਰਦਾਰ ਸਾ, ਬੜੇ ਕ੍ਰੋਧ ਨਾਲ ਦੁਸ਼ਮਨ ਦੇ ਸਾਹਮਨੇ ਬੜੀ ਬੇਰਹਿਮੀ ਨਾਲ ਲੜਿਆ, ਅਤੇ ਦੁਸ਼ਮਣਾਂ ਨੂੰ ਬੜਾ ਦੁਖ ਦਿੱਤਾ