ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨ )

ਕਾਲਦਾ ਰੂਪ ਲੜਾਈ ਹੋਣ ਲੱਗੀ। ਅੰਗ੍ਰੇਜਾਂ ਨੂੰ ਛੇੱਤੀਹੀ ਜੋਬ ਚੜ੍ਹ ਆਇਆ ਅਤੇ ਉਨ੍ਹਾਂ ਦੇ ਮਨ ਵਿੱਚ ਹੁਣ ਏਹੀ ਧ੍ਯਾਨ ਸਾ ਕਿ ਛੇਕੜਲੇ ਦਮ ਤੱਕ ਲੜਾਈ ਕਰੀਏ। ਬਰੂਤ ਦੇ ਅੱਖਾਂ ਅੱਗੇ ਪਰਦਾ ਪਾਉਣ ਵਾਲੇ ਧੂੰਏਂ ਵਿੱਚ, ਤੋਪਾਂ ਦੀ ਗਰਜ ਵਿੱਚ ਅਤੇ ਕਰੜੇ ਵੱਟਾਂ ਵਿੱਚੋਂ ਚੀਰ ਕੇ ਨਿੱਕਲਣ ਵਾਲੇ ਗੋਲਿਆਂ ਦੇ ਖੜਾਕ ਵਿੱਚ ਬੀ ਮਲਾਹਾਂ ਨੇ ਆਪਣਾ ਕੰਮ ਚੰਗੀ ਤਰ੍ਹਾਂ ਕੀਤਾ॥

ਵਾਓ ਦੇ ਅਚਾਨਚੱਕ ਬਦਲਣ ਕਰਕੇ ਡੱਚ ਲੋਕਾਂ ਦੇ ਜਹਾਜਾਂ ਨੇ ਝੰਡੇ ਵਾਲੇ ਜਹਾਜ ਦੇ ਇਰਦ ਗਿਰਦ ਅੱਗਦਾ ਪੂਰਾ ਪੂਰਾ ਘੇਰਾ ਪਾਇਆ, ਦੋ ਤੋਪਾਂ ਤਾਂ ਬਿਲਕੁਲ ਨਿਕੰਮੀਆਂ ਹੋ ਗਈਆਂ ਸਨ। ਜਹਾਜ ਦਾ ਵਿਚਲਾ ਅਤੇ ਪਿਛਲਾ ਥੰਮ੍ਹ ਗੋਲਿਆਂ ਦੀ ਮਾਰ ਨਾਲ ਉੱਡ ਗਿਆ ਸਾ ਅਤੇ ਜ਼ਖਮੀ ਅਤੇ ਅਧਮੋਏ ਮਨੁੱਖਾਂ ਦੀ ਲੰਮੀ ਕਤਾਰ ਟੁੱਟੇ ਹੋਏ ਰੱਸਿਆਂ ਵਿੱਚ ਪਈ ਸੀ, ਸੱਜੇ ਪਾਸੇ ਦੀਆਂ ਤੋਪਾਂ ਦੀ ਗਰਜ ਥੋਂ ਪ੍ਰਤੀਤ ਹੁੰਦਾ ਸੀ ਕਿ ਓਥੇ ਹੀ ਅੰਗ੍ਰੇਜਾਂ ਦੀ ਚੜ੍ਹ ਮੱਚੀ ਹੋਈ ਸੀ ਪਰ ਜੇ ਉੱਧਰ ਵਾਲੇ ਸਹਾਇਤਾ ਬੀ ਸਰਦਾਰ ਦੀ ਕਰਦੇ ਤਾਂ ਖਬਰੇ ਐਨੇ ਚਿਰ ਨੂੰ ਵੇਲਾ ਖੁੰਝ ਜਾਂਦਾ॥