ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੩ )
ਪਰ ਸਹਾਇਤਾ ਮੰਗੀ ਕੀਕੁਰ ਜਾਵੇ? ਉਸ ਧੂਏਂ ਵਿੱਚ ਕਿਸੇ ਤਰ੍ਹਾਂ ਦਾ ਨਿਸ਼ਾਨ ਨਜਰ ਨਹੀਂ ਆਉਂਦਾ ਸਾ ਅਤੇ ਜੋ ਬੇੜੀ ਸੁੱਟਨ ਦੀ ਪੁੱਛੋ ਤਾਂ ਝੰਡੇ ਵਾਲੇ ਜਹਾਜ ਦੇ ਚੂਰ ਹੋਏ ਹੋਏ ਪਾੱਸਿਆਂ ਨਾਲ ਲੈਹਰਾਂ ਐਉਂ ਪਈਆਂ ਟਕਰਾਉਂਦੀਆਂ ਸਨ ਕਿ ਇਸ ਗੱਲ ਦਾ ਹੌਸਲਾ ਨਹੀਂ ਪੈਂਦਾ ਸਾ। ਪਰ ਜਾਨ ਇੱਕ ਕਾਗਤ ਦਾ ਟੋਟਾ ਹੱਥ ਵਿੱਚ ਲੈ ਅੱਗੇ ਵਧਿਆ ਅਤੇ ਕੂਕ ਕੇ ਆਖਿਆ, ਮੁੰਡਿਓ ਇਹ ਹੁਕਮ ਕਪਤਾਨ ਹਾਰਡੀ ਸਾਹਿਬ ਪਾਸ ਝਬਦੇ ਹੀ ਪਹੁੰਚਨਾ ਚਾਹੀਦਾ ਹੈ ਅਤੇ ਇਹਦਾ ਇੱਕੋ ਉਪਾਇ ਹੈ ਜੋ ਤੁਹਾਡੇ ਵਿੱਚੋਂ ਕੋਈ ਜਨਾਂ ਇਹਨੂੰ ਲੈਕੇ ਤਰਦਾ ਜਾਵੇ। ਆਓ ਭਈ! ਕੇਹੜਾ ਜਆਨ ਅੱਗੇ ਆਉਂਦਾ ਹੈ ਓਹਨੂੰ ਪੰਜਾਹ ਮੌਹਰਾਂ ਇਨਾਮ ਮਿਲਨਗੀਆਂ॥
ਉਸ ਵੇਲੇ ਅਜੇਹੀ ਅਰਦਾਸ ਕਰਨਾ ਕਿ ਜਦ ਸਮੁੰਦਰ ਉੱਬਲਦਾ ਪਿਆ ਸਾ ਅਤੇ ਗੋਲੇ ਰੂਪੀ ਗੜੇ ਪਏ ਵਸਦੇ ਸਨ ਮਾਨੋਂ ਦੂਏ ਨੂੰ ਮੌਤ ਦੇ ਮੂੰਹ ਵਿੱਚ ਫਸਾਉਣਾ ਸਾ। ਫੇਰ ਬੀ ਅਜੇ ਸਾਰੀ ਗੱਲ ਓਹਦੇ ਮੂੰਹੋਂ ਨਹੀਂ ਨਿਕਲੀ ਸੀ ਕਿ ਜਹਾਜ ਦੀ ਅੱਧੀ ਮੰਡਲੀ ਅੱਗੇ ਵਧੀ। ਉਨ੍ਹਾਂ ਵਿੱਚੋਂ ਅਜੇ ਕਿਸੇ ਨੈ ਕੁਝ ਨਾ ਆਖਿਆ