ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੦ )

॥ ਚੌਪਈ ॥

ਸ਼ਨੀ ਚੰਦ੍ਰ ਮੰਗਲ ਇਹ ਤੀਨ।
ਰਥ ਰੋਹਿਣੀ ਮੇਂ ਧਸੇ ਪ੍ਰਬੀਨ॥
ਸਰਬ ਲੋਕ ਤਬ ਹੋਵਤ ਨਾਸ।
ਮਤ ਰਾਖੋ ਵਰਖਾ ਕੀ ਆਸ॥

ਏਹ ਤਲਾ ਤਾਂ ਥੋੜੇ ਜਲ ਵਾਲਾ ਹੈ ਇਸ ਲਈ ਜਲਦੀ ਸੁੱਕ ਜਾਏਗਾ, ਇਸ ਦੇ ਸੁੱਕਿਆਂ ਜਿਨ੍ਹਾਂ ਦੇ ਨਾਲ ਮੈਂ ਵੱਡਾ ਹੋਯਾ ਹਾਂ ਅਤੇ ਖੇਡਦਾ ਰਿਹਾ ਹਾਂ ਓਹ ਸਾਰੇ ਮਰ ਜਾਨਗੇ, ਸੋ ਇਨ੍ਹਾਂ ਦੇ ਵਿਯੋਗ ਨੂੰ ਮੈਂ ਕੀਕੂੰ ਸਹਾਂਗਾ, ਇਸ ਲਈ ਮੈਨੂੰ ਵੈਰਾਗ ਹੋਯਾ ਹੈ। ਜੇਹੜੇ ਛੋਟਿਆਂ ਤਲਾਵਾਂ ਦੇ ਜੀਵ ਹਨ ਓਹ ਤਾਂ ਵਡਿਆਂ ਸਰੋਵਰਾਂ ਨੂੰ ਸਾਰੇ ਤੁਰੇ ਜਾਂਦੇ ਹਨ, ਪਰ ਇਸ ਸਰੋਵਰ ਦੇ ਜੀਵ ਬੇਚਿੰਤ ਬੈਠੇ ਹੋਏ ਹਨ, ਇਸ ਲਈ ਮੈਂ ਰੋਂਦਾ ਹਾਂ ਜੋ ਇਨ੍ਹਾਂ ਦਾ ਬੀਜ ਨਾਸ ਹੋ ਜਾਏਗਾ। ਬਗਲੇ ਦੀ ਇਸ ਬਾਤ ਨੂੰ ਸੁਣ ਕੇ ਉਸਨੇ ਓਹ ਸਾਰਾ ਬ੍ਰਿਤਾਂਤ ਸਾਰਿਆਂ ਜਲ ਜੀਵਾਂ ਨੂੰ ਸੁਨਾਯਾ ਅਤੇ ਓਹ ਸਾਰੇ ਛੋਟੇ ਵਡੇ ਮੱਛ ਡਰ ਗਏ ਅਰ ਬਗਲੇ ਪਾਸ ਆਕੇ ਪੁੱਛਨ ਲੱਗੇ ਹੇ ਮਾਂਮੇ ਸਾਡੇ ਬਚਾ ਦਾ ਕੋਈ ਹੀਲਾ ਹੈ ਜਾਂ ਨਹੀਂ? ਬਗਲਾ ਬੋਲਿਆ ਇਸ ਤਲਾ ਤੋਂ ਥੋੜੀ ਦੂਰ ਉੱਤੇ