ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੧ )

ਇਕ ਸਰੋਵਰ ਕਮਲਾਂ ਨਾਲ ਭਰਿਆ ਹੋਯਾ ਹੈ, ਜੋ ਚੱਵੀਂ ਸਾਲਾਂ ਦੀ ਔੜ ਨਾਲ ਭੀ ਨਹੀਂ ਸੁੱਕਦਾ, ਜੋ ਮੇਰੀ ਪਿੱਠ ਤੇ ਚੜ੍ਹੇ ਉਸਨੂੰ ਮੈਂ ਉਥੇ ਪੌਂਹਚਾ ਦੇਂਦਾ ਹਾਂ। ਉਸਦੀ ਬਾਤ ਨੂੰ ਸੁਣਕੇ ਸਾਰੇ ਜਲ ਜੀਵਾਂ ਨੇ ਕੋਈ ਚਾਚਾ, ਕੋਈ ਬਾਬਾ, ਕੋਈ ਮਾਮਾਂ ਅਤੇ ਕੋਈ ਭਾਈਆ ਕਹਿਕੇ ਉਸਨੂੰ ਘੇਰ ਲਿਆ, ਕੋਈ ਆਖੇ ਪਹਿਲੇ ਮੈਨੂੰ ਲੈ ਚਲ, ਦੂਜਾ ਆਖੇ ਮੈਨੂੰ, ਤਦ ਉਹ ਬਗਲਾ ਵਾਰੋ ਵਾਰੀ ਇੱਕ ਇੱਕ ਨੂੰ ਲੈ ਜਾਕੇ ਉਸ ਤਲਾ ਦੇ ਥੋੜੀ ਦੂਰ ਇੱਕ ਸਿਲਾ ਉੱਤੇ ਪਛਾੜਕੇ ਖਾ ਲਵੇ ਅਤੇ ਝੂਠੀ ਮੂਠੀ ਬਾਕੀ ਦਿਆਂ ਜੀਵਾਂ ਨੂੰ ਤਸੱਲੀ ਦੇ ਛੱਡੇ। ਇੱਕ ਦਿਨ ਕੁਲੀਰਕ ਬੋਲਿਆ ਭਈ ਪਹਿਲੇ ਪਹਿਲ ਤੇਰੀ ਮਿਤ੍ਰਤਾ ਮੇਰੇ ਨਾਲ ਹੋਈ ਸੀ, ਬੜਾ ਅਫ਼ਸੋਸ ਹੈ ਜੋ ਤੂੰ ਮੈਨੂੰ ਛੱਡਕ ਹੋਰਨਾਂ ਨੂੰ ਲਈ ਜਾਂਦਾ ਹੈ, ਅੱਜ ਮੈਨੂੰ ਲੈ ਚਲ। ਬਗਲੇ ਨੇ ਸੋਚਿਆ ਮੱਛਾਂ ਨੂੰ ਖਾਕੇ ਮੈਨੂੰ ਅਰੁਚਿ ਹੋ ਗਈ, ਅੱਜ ਇਸੇ ਨੂੰ ਮਾਰਕੇ ਅਨੰਦ ਕਰਦਾ ਹਾਂ। ਇਹ ਵਿਚਾਰਕੇ ਬਗਲੇ ਨੇ ਉਸਨੂੰ ਪਿੱਠ ਤੇ ਚਾ ਲਿਆ ਅਤੇ ਉਸੇ ਜਗਾਂ ਨੂੰ ਤੁਰ ਪਿਆ। ਕੁਲੀਰਕ ਨੇ ਦੂਰੋਂ ਹੀ ਬਹੁਤ ਸਾਰੀਆਂ ਮੱਛੀਆਂ ਦੀਆਂ ਹੱਡੀਆਂ ਦੇਖਕੇ ਪੁੱਛਿਆ ਹੇ ਮਾਮੇ! ਕਿਤਨੀ ਕੁ ਦੂਰ ਉਹ ਤਲਾ ਹੈ? ਤਦ ਉਸ ਮੰਦਬੁਧਿ