ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/170

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

( ੧੬੭ )

ਇਸ ਬਾਤ ਨੂੰ ਸੁਨਕੇ ਧਰਮਬੁੱਧਿ ਬੋਲਿਆ ਇਸੇ ਤਰਾਂ ਕਰੋ, ਤਦ ਓਹ ਧਨ ਨੂੰ ਦੱਬਕੇ ਘਰ ਨੂੰ ਚਲੇ ਗਏ। ਫੇਰ ਦੂਜੇ ਦਿਨ ਪਾਪ ਬੁੱਧਿ ਨੇ ਅੱਧੀ ਰਾਤ ਵਿਖੇ ਜਾਕੇ ਧਨ ਨੂੰ ਪੁੱਟਕੇ ਉਸ ਟੋਏ ਨੂੰ ਮਿੱਟੀ ਨਾਲ ਭਰਕੇ ਘਰ ਲੈ ਆਂਦਾ ਅਰ ਧਰਮਬੱਧਿ ਨੂੰ ਆਕੇ ਬੋਲਿਆ, ਹੈ ਮਿੱਤ੍ਰ! ਮੇਰਾ ਕੁਟੰਬ ਬਹੁਤ ਹੈ ਇਸ ਲਈ ਖਰਚੋਂ ਤੰਗ ਹਾਂ ਚਲ ਹੋਰ ਧਨ ਲੈ ਆਵੀਏ। ਓਹ ਬੋਲਿਆ ਏਵੇਂ ਕਰੋ। ਜਦ ਉਨਾਂ ਨੇ ਜਾਕੇ ਓਹ ਜਗਾਂ ਪੁੱਟ ਕੇ ਦੇਖੀ ਤਾਂ ਸੱਖਨਾਂ ਭਾਂਡਾ ਦੇਖਿਆ, ਤਦ ਪਾਪਬੁੱਧਿ ਆਪਣੇ ਸਿਰ ਨੂੰ ਹੱਥ ਮਾਰਕੇ ਬੋਲਿਆ ਹੇ ਧਰਮਬੁੱਧਿ ਇਹ ਧਨ ਤੂੰ ਹੀ ਚੁਰਾਯਾ ਹੈ ਕਿਉਂ ਜੋ ਜੇ ਕਦੇ ਓਪਰਾ ਲੈਂਦਾ ਤਾਂ ਟੋਏ ਪੂਰਨ ਦੀ ਕੀ ਜ਼ਰੂਰਤ ਸੀ? ਸੋ ਮੈਨੂੰ ਅੱਧਾ ਧਨ ਦੇਹ, ਨਹੀਂ ਤਾਂ ਅਦਾਲਤੀ ਕੋਲ ਜਾਂਦਾ ਹਾਂ। ਓਹ ਬੋਲਿਆ ਹੇ ਪਪੀ, ਇਸ ਤਰ੍ਹਾਂ ਨ ਕਹੋ ਕਿਉਂ ਜੋ ਮੈਂ ਧਰਮਬੁੱਧਿ ਹਾਂ ਮੈਂ ਇਸ ਪ੍ਰਕਾਰ ਚੋਰੀ ਨਹੀਂ ਕਰਨ ਵਾਲਾ। ਮਹਾਤਮਾ ਨੇ ਕਿਹਾ ਹੈ:--

॥ ਦੋਹਰਾ॥

ਪਰ ਦਾਰਾ ਕੋ ਮਾਤ ਸਮ ਪਰ ਧਨ ਲੋਹੇ ਸਮਾਨ।
ਆਪਨੇ ਸਮ ਸੰਸਾਰ ਕੋ ਧਰਮ ਬੁੱਧਿ ਪਹਿਚਾਨ॥