ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੮ )

ਇਸ ਪ੍ਰਕਾਰ ਕਹਿੰਦੇ ਹੋਏ ਓਹ ਦੋਵੇਂ ਅਦਾਲਤੀ ਦੇ ਪਾਸ ਜਾ ਕੇ ਇੱਕ ਦੂਜੇ ਨੂੰ ਕਲੰਕ ਲਗਾਉਣ ਲੱਗੇ ਜਦ ਅਦਾਲਤੀਆਂ ਨੇ ਉਨ੍ਹਾਂ ਦੇ ਲਈ ਸੁਰੇ ਦੇਨ ਦਾ ਬਿਚਾਰ ਕੀਤਾ ਤਾਂ ਪਾਪ ਬੁੱਧਿ ਬੋਲਿਆ ਕਸ ਦੇਨੀ ਹੱਛੀ ਨਹੀਂ, ਮਹਾਤਮਾ ਮਨੂ ਜੀ ਨੇ ਐਉਂ ਕਿਹਾ ਹੈ:

॥ ਦੋਹਰਾ॥

ਪ੍ਰਿਥਮ ਲਿਖਤ ਪਿਖ ਰਾਰ ਮੇਂ ਲਿਖਤ ਬਿਨਾ ਹੈ ਸਾਖ ਹੈ॥ ਅਭਾਵ ਇਨਕੋ ਜਹਾਂ ਤਹਾਂ ਸਪਥ ਕੋ ਰਾਖ॥

ਸੋ ਇਸ ਬਾਤ ਦੀ ਗਵਾਹੀ ਲਈ ਬ੍ਰਿਛ ਦੇਵਤਾ ਸਾਖੀ ਹੈ, ਇਸ ਲਈ ਓਹ ਦੇਵਤਾ ਸਾਡੇ ਵਿੱਚੋਂ ਕਿਸੇ ਇੱਕਨੂੰ ਚੋਰ ਯਾ ਸਾਧ ਬਣਾ ਦੇਵੇਗਾ। ਇਸ ਬਾਤ ਨੂੰ ਸੁਨਾ ਕੇ ਅਦਾਲਤੀ ਬੋਲੇ ਵਾਹਵਾ ਕਿਆ ਠੀਕ ਇਸ ਨੇ ਕਿਹਾ ਹੈ, ਕਿਉਂ ਜੋ ਇਸ ਪਰ ਧਰਮ ਸ਼ਾਸਤ੍ਰ ਨੇ ਕਿਹਾ ਬੀ ਹੈ:-

॥ ਦੋਹਰਾ ॥

ਝਗੜੇ ਮੇਂ ਚੰਡਾਲ ਭੀ ਜੋ ਸਾਖੀ ਮਿਲ ਜਾਇ ਕਬੀ ਨ ਦੀਜੇ ਸਪਥ ਕੋ ਯਹਿ ਨੀਤੀ ਠਹਿਰਾਇ

ਸੋ ਇਸ ਬਾਤ ਦਾ ਸਾਨੂੰ ਬੀ ਅਚੰਭਾ ਲਗਦਾ ਕਿ ਬ੍ਰਿਛ ਸਾਖੀ ਦੇਵੇ, ਕੱਲ ਸਵੇਰੇ ਤੁਸੀਂ ਸਾਡੇ ਨਾਲ ਚਲੋ। ਇਤਨੇ ਚਿਰਬਿਖੇ ਪਾਪ ਬੁੱਧਿ ਜਾਕੇ ਆਪਨੇ ਪਿ