ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੯ )

ਨੂੰ ਬੋਲਿਆ,ਪਿਤਾ! ਮਾਂ ਇਸ ਧਰਮ ਬੁੱਧਿ ਦਾ ਬਹੁਤੇ ਸਾਰਾ ਧਨ ਚੁਰਾਯਾ ਹੈ ਪਰ ਆਪਦੇ ਕਹੇ ਕਰਕੇ ਮੈਨੂੰ ਪਚ ਜਾਏਗਾ। ਉਹ ਬੋਲਿਆ ਜਲਦੀ ਦਸ ਜਿਸ ਕਰਕੇ ਓਹ ਧਨ ਤੇਰੇ ਪਾਸ ਟਿਕ ਜਾਏ, ਪਾਪ ਬੁੱਧਿ ਬੋਲਿਆ ਹੇ ਪਿਤਾ! ਉਸ ਜਗਾਂ ਤੇ ਬੜਾ ਭਾਰੀ ਜੰਡ ਦਾ ਇਕ ਬ੍ਰਿਛ ਹੈ ਸੋ ਤੂੰ ਉਸਦੀ ਖੋਲ ਵਿਖੇ ਜਾ ਲੁਕ, ਜਦ ਸਵੇਰੇ ਮੈਂ ਜਾ ਕੇ ਪੁੱਛਾਂ ਤਦ ਤੂੰ ਆਵਾਜ ਦੇਵੀਂ ਜੋ ਧਰਬੁੱਧਿ ਚੋਰ ਹੈ। ਉਸਦੇ ਪਿਤਾ ਨੇ ਉਸੇ ਤਰ੍ਹਾਂ ਕੀਤਾ, ਸਵੇਰ ਵੇਲੇ ਜਦ - ਅਦਾਲਤੀਆਂ ਦੇ ਨਾਲ ਧਰਮਬੁੱਧਿ ਤੇ ਪਾਪਬੁੱਧਿ ਉੱਥੇ ਗਏ ਤਦ ਸਪਥ ਕਰਨ ਲਈ ਤਿਯਾਰ ਹੋਕੇ ਪਾਪਬੁੱਧਿ ਬੋਲਿਆ:-

॥ ਛੰਦ ॥

ਚੰਦ ਸੂਰ ਵਾਯੂ ਅਰ ਅਗਨਿ ਭੂਖ ਅਕਾਸ ਹ੍ਰਿਦ੍ਯ ਯਮ ਰਾਜ। ਦਿਵਸ ਰਾਤ ਅਰ ਸੰਧ੍ਯਾ ਦੋਵੇਂ ਧਰਮ ਅਵੇਰ ਦੇਵਨ ਸਿਰ ਤਾਜ। ਨਰ ਕਰਤਬ ਕੋ ਇਹ ਸਬ ਚੀਨਤ ਜਦਪ ਪੁਰਖ ਕਰਤ ਹੈ ਗੋਪ। ਤਾਂਤੇ ਮੈਂ ਸਰਨਾਗਤਿ ਇਨਕੀ ਮਮ ਲੱਜਾ ਰਾਖੋ ਤਜ ਕੋਪ॥

ਹੇ ਬਨਦੇ ਦੇਵਤਾ ਸਾਡੇ ਦੋਹਾਂ ਵਿੱਚੋਂ ਜੇਹੜਾ ਚੋਰ ਹੈ ਉਸਨੂੰ ਤੂੰ ਦੱਸ। ਦਰਖ਼ਤ ਦੀ ਖੋੜ ਵਿੱਚੋਂ ਉਹ