ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/18

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

( ੧੫ )

ਉਸਦੀ ਮੈਨੂੰ ਕੁਝ ਪਰਵਾਹ ਨਹੀਂ। ਹੋਰ ਸਾਰੇ ਪਏ ਡੱਚ ਲੋਕਾਂ ਨਾਲ ਲੜਣ ਅਤੇ ਮੈਂ ਚੁੱਪ ਕਰਕੇ ਬਹਿ ਰਹਾਂ, ਜੇ ਤੁਹਾਡੀ ਮਰਜੀ ਹੋਵੇ ਤਾਂ ਭਲਕੇ ਮੈਨੂੰ ਮਾਰ ਕੁੱਟੋ ਪਰ ਅੱਜ ਮੈਨੂੰ ਇਹ ਕੰਮ ਕਰ ਲੈਣ ਦਿਓ ਮਹਾਰਾਜ!

ਪੁਰਾਣੇ ਜੋਧਾ ਦੀਆਂ ਤਿੱਖੀਆਂ ਅੱਖਾਂ ਝਲਕਣ ਲੱਗ ਪਈਆਂ, ਜਾਣੀਦਾ ਸਾ ਕਿ ਹੰਝੂ ਭਰ ਆਉਣ ਲੱਗੇ ਹਨ। ਓਹਨੇ ਪਤਲਾ ਨਿੱਕਾ ਜਿਹਾ ਹੱਥ ਆਪਨੇ ਹੱਥ ਵਿੱਚ ਲਿਆ ਅਤੇ ਕੂਇਆ ਤੂੰ ਬੜਾ ਦਿਲੇਰ ਮੁੰਡਾ ਹੈਂ, ਸ਼ਾਵਾ ਪੱਠੇ! ਇਹ ਲੈ ਕਾਗਤ ਅਤੇ ਚੁਟਕੀ ਵਿੱਚ ਜਾ, ਤੈਨੂੰ ਸਾਈਂ ਦੀਆਂ ਰੱਖਾਂ॥

ਅਜੇ ਸਰਦਾਰ ਨੈ ਸਾਰੀ ਗੱਲ ਮੂੰਹੋਂ ਕੱਢੀ ਬੀ ਨ ਸੀ ਕਿ ਮੁੰਡੇ ਨੇ ਹੁਕਮਨਾਮੇ ਨੂੰ ਮੂੰਹ ਵਿੱਚ ਫੜਕੇ ਠਾਠਾਂ ਮਾਰਣ ਵਾਲੇ ਸਮੁੰਦਰ ਵਿੱਚ ਛਾਲ ਚਾ ਮਾਰੀ। ਅਤੇ ਫੇਰ ਪੰਦਰਾਂ ਮਿੰਟਾਂ ਤਕ ਬਰਾਬਰ ਅੱਗ ਵਸਦੀ ਰਹੀ ਤੇ ਰੌਲਾ ਪਇਆ ਰਿਹਾ। ਇਹ ਮਾਰਿਆ ਓਹ ਮਾਰਿਆ ਪਈ ਹੋਵੇ, ਉਨ੍ਹਾਂ ਭ੍ਯਾਨਕ ਪੰਦਰਾਂ ਮਿੰਨਟਾਂ ਵਿੱਚ ਕਈ ਵਾਰ ਥੱਕੇ ਹੋਏ ਮਨੁੱਖ ਆਪਣੀਆਂ ਲਹੂ ਲੁਹਾਣ ਅੱਖਾਂ ਪਾੜ ਪਾੜ ਤੱਕਣ ਕਿ ਕਿਵੇਂ ਧੂੰਏਂ ਵਿੱਚੋਂ ਚੀਰਕੇ ਔਂਦੇ ਹੋਏ ਅੰਗ੍ਰੇਜੀ ਝੰਡਿਆਂ ਦਾ ਝਾਉਲਾ ਪਏ,