( ੧੭੮ )
ਦਾ ਧਨ ਹੱਥ ਆਵੇ, ਇਹ ਸੋਚਕੇ ਉਹ ਪੰਡਿਤ ਚੋਰ ਉਨ੍ਹਾਂ ਦੇ ਪਾਸ ਜਾਕੇ ਅਨੇਕ ਸ਼ਾਸਤ੍ਰਾਂ ਦੇ ਪ੍ਰਸੰਗ ਬੜੀ ਮਿੱਠੀ ਜਬਾਨ ਕਰਕੇ ਸੁਨਾ, ਉਨ੍ਹਾਂ ਨੂੰ ਆਪਣੇ ਉੱਪਰ ਵਿਸ੍ਵਾਸ ਧਰਾ, ਉਨ੍ਹਾਂ ਦੀ ਸੇਵਾ ਕਰਨ ਲੱਗ ਪਿਆ॥
ਉਨ੍ਹਾਂ ਬ੍ਰਹਮਨਾਂ ਨੇ ਉਸ ਦੇ ਰੂਬਰੂ ਬਹੁਤ ਚੀਜ਼ ਵੇਚਕੇ ਹੀਰੇ ਮੋਤੀ ਖਰੀਦ ਲੀਤੇ ਅਰ ਉਸਦੇ ਸਾਮ੍ਹਨੇ ਉਨ੍ਹਾਂ ਨੇ ਜਵਾਹਰਾਤ ਨੂੰ ਆਪਣਿਆਂ ਪੱਟਾਂ ਵਿਖੇ ਸੀਉਂ ਲੀਤਾ ਅਰ ਆਪਨੇ ਦੇਸ ਨੂੰ ਤੁਰ ਪਏ। ਉਨ੍ਹਾਂ ਨੂੰ ਜਾਂਦਿਆਂ ਦੇਖ ਕੇ ਉਸ ਪੰਡਿਤ ਨੇ ਸੋਚਿਆ ਜੋ ਮੈਂ ਤਾਂ ਇਨ੍ਹਾਂ ਦਾ ਕੁਝ ਬੀ ਨਾ ਚੁਰਾਯਾ, ਹੁਨ ਏਹ ਬਾਤ ਕਰਾਂ। ਜੋ ਇਨ੍ਹਾਂ ਦੇ ਨਾਲ ਜਾ ਕੇ ਰਸਤੇ ਵਿਖੋ ਇਨ੍ਹਾਂ ਨੂੰ ਜ਼ਹਿਰ ਦੇ ਕੇ ਸਬ ਨੂੰ ਮਾਰਕੇ ਸਾਰਾ ਧਨ ਲੈ ਆਵਾਂ।
ਏਹ ਬਤ ਸੋਚ ਉਨ੍ਹਾਂ ਦੇ ਅੱਗੇ ਹੋਕੇ ਬੱਲਿਆ ਹੇ ਮਿੱਤ੍ਰੋ! ਤੁਸੀ ਮੈਨੂੰ ਇੱਥੇ ਅਕੱਲੇ ਛੱਡਕੇ ਆਪਣੇ ਦੇਸ ਨੂੰ ਤੁਰ ਪਏ ਹੋ, ਪਰ ਮੇਰਾ ਮਨ ਆਪਦੇ ਪ੍ਰੇਮ ਨਾਲ ਅਜੇਹਾ ਬੱਝ ਗਿਆ ਹੈ ਜੋ ਆਪਦੇ ਵਿਯੋਗ ਨੂੰ ਦੇਖ ਘਬਰਾ ਗਿਆ ਹੈ ਅਤੇ ਸ਼ਾਂਤਿ ਨੂੰ ਨਹੀਂ ਪਕੜਦਾ, ਸੋ ਆਪ ਕ੍ਰਿਪਾ ਕਰਕੇ ਮੈਨੂੰ ਬੀ ਨਾਲ ਲੈ ਚੱਲੋ, ਮੈਂ ਆਪ ਦੀ ਸੇਵਾ ਕਰਾਂਗਾ।