ਇਹ ਵਰਕੇ ਦੀ ਤਸਦੀਕ ਕੀਤਾ ਹੈ
( ੧੮੦ )
॥ ਦੋਹਰਾ॥
ਕਾਹੇ ਡਰ ਹੈਂ ਕਾਲ ਤੋਂ ਡਰੇ ਨ ਛਾਡਤ ਤੋਹਿ।
ਅਧੁਨਾ ਕਿੰਵਾ ਬਰਸ ਸਤ ਕਾਲ ਗਹੇਗਾ ਤੋਹਿ॥
ਗੋ ਬ੍ਰਹਮਣ ਕੇ ਹੇਤ ਜੋ ਤਯਾਗ ਦੇਤ ਨਰ ਪ੍ਰਾਣ।
ਸੂਰਜ ਮੰਡਲ ਭੇਦ ਕੇ ਪਾਵਤ ਪਦ ਨਿਰਬਾਣ॥
ਇਸ ਬਾਤ ਨੂੰ ਸੋਚਕੇ ਚੋਰ ਪੰਡਿਤ ਬੋਲਿਆ, ਹੇ ਭੀਲੋ! ਜੇ ਤੁਹਾਨੂੰ ਏਹ ਭਰਮ ਹੈ ਤਾਂ ਮੈਨੂੰ ਮਾਰਕੇ ਦੇਖ ਲੌ, ਜੇ ਕਰ ਕੁਝ ਧਨ ਆਪ ਨੂੰ ਮਿਲਿਆ ਤਾਂ ਇਨ੍ਹਾਂ ਨੂੰ ਵੀ ਮਾਰ ਦੇਣਾ। ਤਦ ਭੀਲਾਂ ਨੇ ਉਸਨੂੰ ਮਾਰਕੇ ਜੋ ਦੇਖਿਆ ਤਾਂ ਕੁਝ ਬੀ ਨ ਲੱਭਾ, ਇਸ ਲਈ ਓਨ੍ਹਾਂ ਨੇ ਓਹ ਬੀ ਚਾਰੇ ਬ੍ਰਾਹਮਣ ਛੱਡ ਦਿੱਤੇ॥
॥ ਦੋਹਰਾ ॥
ਬਿਨਸਾਧਨ ਬੁੱਧਿਮਾਨ ਜਨ ਸ਼ਾਸਤ੍ਰ ਸੁਨਤ ਹੈ ਜੋਇ।
ਕਾਕਮੂਸ ਮ੍ਰਿਗ ਕੱਛ ਵਤ ਕਾਜ ਸਵਾਰੇ ਸੋਇ॥
ਇਹ ਪ੍ਰਸੰਗ ਇਸ ਪ੍ਰਕਾਰ ਸੁਨਾਇਆ ਗਿਆ ਕਿ ਦੱਖਨ ਦੇਸ਼ ਵਿਖੇ ਇੱਕ ਬਡਾ ਭਾਰੀ ਨਗਰ ਸਾ ਉਸ ਦੇ ਸਮੀਪ ਬੜੀ ਛਾਯਾ ਵਾਲਾ, ਜਿਸਦੇ ਫਲਾਂ ਨੂੰ ਅਨੇਕ