ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/184

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੮੧ )

ਪੰਛੀ ਖਾਂਦੇ ਅਰ ਜਿਸ ਦੀ ਖੋਲ ਵਿਖੇ ਅਨੇਕ ਕੀੜੇ ਨਿਵਾਸ ਕਰਦੇ, ਅਤੇ ਜਿਸਦੀ ਛਾਯਾ ਹੇਠ ਅਨੇਕ ਰਾਹੀ ਆਕੇ ਬਿਸ੍ਰਾਮ ਕਰਦੇ, ਐਸਾ ਇਕ ਬੋਹੜ ਦਾ ਬ੍ਰਿਛ ਸਾ, ਮਹਾਤਮਾ ਨੇ ਐਉਂ ਕਿਹਾ ਬੀ ਹੈ:--

॥ ਕਬਿੱਤ ॥

ਜਾਂ ਕੀ ਛਾਯਾ ਮ੍ਰਿਗਧਾਇ ਪਾਵਤ ਬਿਸ੍ਰਾਮ ਜਾਇ ਪੰਛੀ ਸਮੁਦਾਇ ਆਇ ਖਾਵੇਂ ਤੁਚਾ ਜਾਸ ਹੈ॥ ਕੋਟਰ ਮੇਂ ਕੀਟ ਜਾਸ ਕਰ ਹੈ ਸਦਾ ਨਿਵਾਸ ਕਪਿਨ ਕੇ ਝੁੰਡ ਤਾਸ ਸਾਖਾ ਪੈ ਨਿਵਾਸ ਹੈ॥ ਫੂਲ ਜਾਂਹਿ ਮ੍ਰਿਗ ਖਾਤ, ਪਥਿਕ ਅਰਾਮ ਪਾਤ ਜਗ ਮੇਂ ਬਿਖ੍ਯਾਤ ਸੋਈ ਦ੍ਰਖ ਦੁਖ ਨਾਸ ਹੈ॥ ਵਾਸੇਂ ਭਿੰਨ ਔਰ ਜੇਤੇ ਧਰਾ ਮਾਹਿ ਰੁੂੱਖ ਕੇਤੇ ਭੂਮਿ ਭਾਰ ਲਖੋ ਤੇਤੇ ਸੁਖ ਕੀ ਨ ਆਸ ਹੈ॥

ਉਸ ਬ੍ਰਿਛ ਦੇ ਉੱਪਰ ਲਘੁ ਬਤਨਕ ਨਾਮੀ ਇਕ ਕਊਆ ਰਹਿੰਦਾ ਸਾ। ਇਕ ਦਿਨ ਉਹ ਕਊਆ ਚੋਗੇ ਲਈ ਜੋ ਚੱਲਿਆ ਤਾਂ ਕੀ ਦਖਦਾ ਹੈ ਜੋ ਇਕ ਝੀਵਰ ਪਾਟੇ ਹੋਏ ਚਰਨਾਂ ਵਾਲਾ, ਮੂੰਹ ਕਾਲਾ, ਲੰਮਿਆਂ ਪਟਿਆਂ ਵਾਲਾ, ਸੁੱਕੇ ਸੜੇ ਸਰੀਰ ਵਾਲਾ, ਜੀਵਾਂ ਨੂੰ ਮਾਰਨ ਵਾਲਾ ਹੱਥ ਵਿਖੇ ਜਾਲ ਲਈ ਅੱਗੋਂ ਤਰਿਆ ਆਉਂਦਾ ਹੈ। ਉਸਨੂੰ