ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੮੨ )
ਦੇਖਕੇ ਕਊਆ ਸੋਚਨ ਲੱਗਾ ਕਿ ਇਹ ਪਾਪੀ ਅੱਜ ਮੇਰੇ ਮੱਥੇ ਲੱਗਾ ਹੈ ਦੇਖੀਏ ਕੀ ਹੁੰਦਾ ਹੈ, ਕਿਉਂ ਜੋ ਇਹ ਪਾਪੀ ਸਾਡੇ ਬੋਹੜ ਵੱਲ ਤੁਰੀ ਆਉਂਦਾ ਹੈ ਇਹ ਨਹੀਂ ਜਾਨਿਆਂ ਜਾਂਦਾ ਜੋ ਬੋਹੜ ਦੇ ਰਹਿਨ ਵਾਲੇ ਪੰਛੀਆਂ ਦਾ ਨਾਸ ਕਰੇਗਾ ਯਾ ਨਹੀਂ। ਇਸ ਪ੍ਰਕਾਰ ਬਹੁਤ ਚਿਰ ਸੋਚ ਵਿਚਾਰ ਕੇ ਉਸੇ ਵੇਲੇ ਕਊਆ ਮੁੜ ਪਿਆ, ਅਰ ਉਸ ਬੋਹੜ ਤੇ ਆਕੇ ਸਾਰਿਆਂ ਪੰਛੀਆਂ ਨੂੰ ਬੋਲਿਆ, ਹੇ ਭਾਈਓ ਇਹ ਪਾਪੀ ਝੀਵਰ ਜਾਲ ਅਤੇ ਚਾਉਲਾਂ ਨੂੰ ਲੈਕੇ ਆਉਂਦਾ ਹੈ, ਤੁਸੀਂ ਇਸਦੇ ਉੱਪਰ ਵਿਸ੍ਵਾਸ ਨਹੀਂ ਕਰਨਾ, ਇਹ ਜਾਲ ਵਿਛਾਕੇ ਚਾਉਲਾਂ ਨੂੰ ਸਿੱਟੇਗਾ, ਤੁਸਾਂ ਨੇ ਚਾਉਲਾਂ ਨੂੰ ਬਿਖ ਦੇ ਨ੍ਯਾਈ ਜਾਨਣਾਂ॥
ਕਊਏ ਦੀ ਇਤਨੀ ਬਾਤ ਕਰਦਿਆਂ ਹੀ ਉਹ ਫੰਧਕ ਬੋਹੜ ਦੇ ਹੇਠ ਜਾਲ ਵਿਛਾਕੇ ਸਮੁੰਦ੍ਰ ਦੇ ਜਲ ਵਰਗੇ ਚਿੱਟੇ ਚਾਉਲ ਖਲੇਰ ਕੇ ਲੁਕ ਬੈਠਾ॥
ਜੇਹੜੇ ਪੰਛੀ ਉਸ ਬ੍ਰਿੱਛ ਦੇ ਓਪਰ ਰਹਿੰਦੇ ਸੇ, ਓਹ ਤਾਂ ਲਘੁਪਤਨਕ ਦੇ ਬਚਨਰੂਪੀ ਅਰਗਲਾਂ*[1] ਨਾਲ
- ↑ *ਬੂਹੇ ਤਾਕਾਂ ਦੇ ਰੋਕਨ ਲਈ ਜੋ ਲੱਕੜੀ ਕੰਧ ਵਖੇ ਦਿੱਤੀ ਹੋਈ ਹੁੰਦੀ ਹੈ।