ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
( ੧੮੯ )
ਫਾਹੀ ਨੂੰ ਕੱਟ, ਫੇਰ ਮੇਰੀ ਕੱਟੀਂ। ਇਸ ਬਾਤ ਨੂੰ ਸੁਨਕੇ ਕ੍ਰੋਧ ਨਾਲ ਹਿਰਨ੍ਯਕ ਬੋਲਿਆ ਏਹ ਬਾਤ ਠੀਕ ਨਹੀਂ ਕਿਉਂ ਜੋ ਸ੍ਵਾਮਿ ਤੋਂ ਪਿੱਛੇ ਸੇਵਕ ਹੁੰਦੇ ਹਨ। ਉਹ ਬੋਲਿਆ ਇਸ ਤਰ੍ਹਾਂ ਨਾ ਕਹੋ,ਏਹ ਸਾਰੇ ਮੇਰੇ ਆਸਰੇ ਹੋਏ ੨ ਹਨ, ਹੋਰ ਦੇਖ ਆਪਨੇ ਕੁਟੰਬ ਨੂੰ ਛੱਡਕੇ ਮੇਰੇ ਪਾਸ ਆਏ ਹੋਏ ਹਨ। ਇਹਨਾਂ ਦਾ ਇਤਨਾਂ ਆਦਰ ਬੀ ਨ ਕਰਾਂ, ਇਸ ਉੱਤੇ ਮਹਾਤਮਾ ਨੇ ਕਿਹਾ ਹੈ:--
॥ ਦੋਹਰਾ ॥
ਜੋ ਭੂਪਤਿ ਦਾਸਾਨ ਕਾ ਸਦਾ ਕਰਤ ਸਨਮਾਂਨ।
ਵਿੱਤ ਨਾਸ ਲੱਖ ਭੂਪ ਕੋ ਤਜਿਤ ਨਾ ਤੇ ਜਿਯ ਜਾਨ।
॥ ਸੋਰਠਾ॥
ਸੰਪਤਿ ਮੂਲ ਵਿਸ੍ਵਾਸ, ਯਾਂ ਤੇ ਗਜ ਯੂਥਪ ਬਨਾ।
ਮ੍ਰਿਗ ਨ ਰਹਿਤ ਹੈਂ ਪਾਸ, ਯੱਦਪ ਨਾਹਰ ਮ੍ਰਿਗਪਤਿ॥
ਇਕ ਹੋਰ ਬਾਤ ਬੀ ਹੈ ਜੇ ਕਦੇ ਮੇਰੀ ਫਾਹੀ ਕਟਦਿਆਂ ਤੇਰੇ ਦੰਦ ਟੁੱਟ ਜਾਣ ਅਥਵਾ ਕਿਦਰੋਂ ਫੰਧਕ ਆ ਜਾਵੇ ਤਾਂ ਨਿਸਚੇ ਕਰਕੇ ਮੇਰਾ ਨਰਕ ਬਿਖੇ ਬਾਸ ਹੋਵੇਗਾ ਮਹਾਤਮਾ ਨੇ ਕਿਹਾ ਹੈ:-