ਇਹ ਵਰਕੇ ਦੀ ਤਸਦੀਕ ਕੀਤਾ ਹੈ
( ੧੯੯)
॥ਦੋਹਰਾ॥
ਭੇਦ ਰਹਿਤ ਨਖ਼ ਮਾਸ ਵਤ ਪ੍ਰੀਤ ਨਿਰੰਤਰ ਧਾਰ।
ਖਲ ਬਾਇਸ ਮਿਤ੍ਰਤਾ ਕ੍ਰਿਤ੍ਰਿਮ ਬਨੀ ਅਪਾਰ॥
ਕਊਏ ਦੇ ਉਪਕਾਰ ਨਾਲ ਪ੍ਰਸੰਨ ਹੋਯਾ ਚੂਹਾ ਅਜੇਹਾ ਵਿਸਵਾਮੀ ਬਨਿਆ ਜੋ ਹਮੇਸ਼ਾਂ ਕਊਏ ਦੇ ਪਰਾਂ ਵਿੱਚ ਬੈਠਾ ਬਾਤਾਂ ਕਰਦਾ ਰਹੇ। ਇੱਕ ਦਿਨ ਕਊਆ ਹੰਝੂਆਂ ਭਰਿਆ ਆਕੇ ਡੁਸਕਦਾ ਡੁਸਕਦਾ ਬੋਲਿਆ, ਹੇ। ਮਿਤ੍ਰ ਹਿਰਨ੍ਯਕ! ਮੈਨੂੰ ਇਸ ਦੇਸ ਤੋਂ ਵੈਰਾਗ ਉਪਜਿਆ ਹੈ ਇਸ ਲਈ ਇਸਨੂੰ ਛੱਡ ਜਾਂਦਾ ਹਾਂ। ਹਿਰਨ੍ਯਕ ਬੋਲਿਆ ਵੈਰਾਗ ਦਾ ਕੀ ਕਾਰਨ ਹੈ? ਓਹ ਬੋਲਿਆ ਹੈ ਭੱਦ੍ਰ! ਸੁਨ, ਇਸ ਦੇਸ ਵਿਖੇ ਵਰਖਾ ਦੇ ਨਾ ਹੋਨ ਕਰਕੇ ਦੁਰਭਿੱਖ ਪੈ ਗਿਆ ਹੈ ਸੋ ਭੁੱਖ ਦੇ ਮਾਰੇ ਹੋਏ ਲੋਕ ਬਲਿ ਨਹੀਂ ਦੇਂਦੇ ਅਤੇ ਭੁੱਖੇ ਮਨੁੱਖਾਂ ਨੇ ਜਾਨਵਰਾਂ ਦੇ ਫੜਨ ਲਈ ਜਗਾ ਜਗਾ ਤੇ ਫਾਹੀਆਂ ਲਾ ਦਿੱਤੀਆਂ ਹਨ, ਮੈਂ ਫਾਹੀ ਵਿਚ ਫਸ ਗਿਆ ਸਾਂ ਪਰ ਆਰਬਲਾ ਦੇ ਬਾਕੀ ਹੋਨ ਕਰਕੇ ਬਚ ਆਯਾ ਹਾਂ, ਇਸ ਲਈ ਵੈਰਾਗ ਹੋ ਗਿਆ ਹੈ ਅਤੇ ਦੇਸ ਨੂੰ ਛੱਡ ਜਾਂਦਾ ਹਾਂ, ਇਹ ਕਹਿਕੇ ਰੁਦਨ ਕਰਨ ਲੱਗਾ। ਚੂਹਾ ਬੋਲਿਆ ਹੁਣ ਤੂੰ ਕੇਹੜੇ ਪਾਸੇ ਜਾਵੇਂਗਾ? ਓਹ ਬੋਲਿਆ ਦੱਖਨ