ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੧)

ਸੁਨਾਵਾਂਗਾ। ਕਊਆ ਬੋਲਿਆ ਹੇ ਮਿੱਤ੍ਰ! ਮੈਂ ਤਾਂ ਆਕਾਸ਼ ਮਾਰਗ ਜਾਵਾਂਗਾ। ਸੋ ਤੇਰਾ ਮੇਰਾ ਸਾਥ ਕਿਸ ਪ੍ਰਕਾਰ ਹੋਵੇਗਾ, ਹਿਰਨ੍ਯਕ ਬੋਲਿਆ ਜੇਕਰ ਤੂੰ ਮੇਰੀ ਰੱਖਿਆ ਕੀਤੀ ਚਾਹੁੰਦਾ ਹੈਂ ਤਾਂ ਮੈਨੂੰ ਆਪਣੀ ਪਿੱਠ ਉੱਪਰ ਚੜ੍ਹਾ ਕੇ ਉੱਥੇ ਲੈ ਚਲ, ਇਸ ਤੋਂ ਬਿਨਾਂ ਹੋਰ ਕੋਈ ਉਪਾਉ ਨਹੀਂ। ਇਸ ਬਾਤ ਨੂੰ ਸੁਨਕੇ ਕਊਆ ਬੜੀ ਪ੍ਰਸੰਨਤਾ ਨਾਲ ਬੋਲਿਆ ਮੇਰੇ ਬੜੇ ਭਾਗ ਜੋ ਮੈਂ ਤੇਰੇ ਨਾਲ ਰਹਿਕੇ ਆਪਨੇ ਸਮੇਂ ਨੂੰ ਗੁਜ਼ਾਰਾਂਗਾ। ਸੋ ਤੂੰ ਮੇਰੀ ਪਿੱਠ ਉੱਪਰ ਚੜ੍ਹ ਬੈਠ ਜੋ ਮੈਂ ਤੈਨੂੰ ਉੱਥੇ ਲੈ ਚੱਲਾਂ ਅਤੇ ਮੈਂ ਉੱਡਨ ਤੋਂ ਲੈਕੇ ਅੱਠ ਪ੍ਰਕਾਰ ਦੀ ਆਕਾਸ਼ ਗਤਿ ਨੂੰ ਜਾਨਦਾ ਹਾਂ॥

ਇਸ ਬਾਤ ਨੂੰ ਸੁਨਕੇ ਹਿਰਨ੍ਯਕ ਉਸਦੀ ਪਿੱਠ ਉੱਪਰ ਚੜ੍ਹ ਬੈਠਾ, ਕਊਆ ਬੀ ਉਸਨੂੰ ਲੈਕੇ ਧੀਰੇ ਧੀਰੇ ਉਸ ਸਰੋਵਰ ਤੇ ਜਾ ਪਹੁੰਚਿਆ। ਮੰਥਰਕ ਨਾਮੀ ਕੱਛੂ ਜੋ ਦੇਸ ਅਰ ਕਾਲ ਦੇ ਪਛਾਨਨ ਵਾਲਾ ਸੀ ਉਸਨੇ ਜਦ ਚੂਹੇ ਕਰਕੇ ਯੁਕਤ ਕਊਏ ਨੂੰ ਦੇਖਿਆ ਤਾਂ ਸਾਧਾਰਨ ਕਊਆ ਸਮਝਕੇ ਝੱਟ ਪਟ ਜਲ ਦੇ ਅੰਦਰ ਘੁਸ ਗਿਆ। ਲਘੂਪਤਨਕ ਬ੍ਰਿਛ ਦੀ ਖੋਲ ਵਿਖੇ ਚੂਹੇ ਨੂੰ ਰੱਖ ਆਪ ਬ੍ਰਿਛ ਦੀ ਸਾਖਾ ਉੱਪਰ ਬੈਠ ਉੱਚੀ ਆਵਾਜ਼ ਨਾਲ ਬੋਲਿਆ। ਹੋ ਮਿਤ੍ਰ ਮੰਥਰਕ! ਮੇਰੇ ਪਾਸ ਆ ਮੈਂ ਲਘੁਪਤਨਕ ਨਾਮੀ