ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/205

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦੨)

ਕੱਵਾ ਚਿਰ ਪਿਛੋਂ ਤੇਰੇ ਦਰਸ਼ਨ ਲਈ ਆਯਾ ਹਾਂ, ਇਸ ਲਈ ਮੈਨੂੰ ਆਕੇ ਮਿਲ। ਕਿਆ ਠੀਕ ਕਿਹਾ ਹੈ:-

॥ਦੋਹਰਾ॥

ਕਿਆ ਕਪੂਰ ਚੰਦਨ ਯੁਕਤ ਸੀਤਲ ਹਿਮ ਕਿਹ ਕਾਮ।
ਮਿਤ੍ਰ ਗਾਤ ਸੁਖ ਕੀ ਕਲਾ ਖੋੜਸ ਭਾਗਨ ਨਾਮ॥
ਤਥਾ-ਸੋਕ ਤਾਪ ਔਖਧ ਜੋਊ ਆਪਦ ਬੀਚ ਸਹਾਇ।
ਕਿਸਨੇ ਦੋ ਅੱਖਰ ਰਚੇ ਮਿੱਤ੍ਰ ਨਾਮ ਸੁਖਦਾਇ॥

ਇਸ ਬਾਤ ਨੂੰ ਸੁਨ, ਅੱਛੀ ਤਰ੍ਹਾਂ ਹਿਰਦੇ ਵਿਖੇ ਗੁਨ, ਜਲ ਤੋਂ ਬਾਹਰ ਆ, ਪ੍ਰਸੰਨਤਾ ਦਿਖਾ, ਆਨੰਦ ਦੇ ਆਂਸੂ ਵਹਾ, ਮੰਥਰਕ ਕੱਛੂ ਬੋਲਿਆ, ਆਈਏ, ਮਿੱਤ੍ਰ ਆਈਏ ਮੇਰੇ ਨਾਲ ਸਪਰਸ ਕਰੀਏ, ਚਿਰ ਪਿੱਛੇ ਦੇਖਨੇ ਕਰਕੇ ਮੈਂ ਤੈਨੂੰ ਚੰਗੀ ਤਰ੍ਹਾਂ ਪਛਾਤਾ ਨਹੀਂ ਸਾ,ਇਸ ਲਈ ਜਲ ਵਿਖੇ ਲੁਕ ਗਿਆ ਹਾਂ। ਕਿਉਂ ਜੋ ਕਿਹਾ ਹੈ:-

॥ਦੋਹਰਾ॥

ਜਾਂ ਕੇ ਬਲ ਕੁਲ ਕਰਮ ਕੋ ਨਾਹਿ ਲਖੇ ਬੁਧਿਮਾਨ।
ਤਾਕੀ ਸੰਗਤ ਮਤ ਕਰੋ ਸੁਰ ਗੁਰ ਕਹੈ ਨਿਦਾਨ॥

ਜਦ ਇਸ ਪ੍ਰਕਾਰ ਮੰਥਰਕ ਨੇ ਕਿਹਾ ਤਦ ਕਊਆ ਬ੍ਰਿਛ ਤੋਂ ਉਤਰਕੇ ਉਸਦੇ ਗਲ ਮਿਲਿਆ ਵਾਹ ਵਾ ਕਿਆ ਠੀਕ ਕਿਹਾ ਹੈ:-