ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/223

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੨੨੨)

ਲੱਜਾ ਧਾਰ ਛਿਪਾਤ। ਮਿਤ੍ਰ ਹੋਤ ਸਤ੍ਰਸਬੈ ਜਾ ਢਿਗ ਧਨ ਨਹਿ ਭ੍ਰਾਤ॥ ਲਘੁਤਾਕੀ ਮੂਰਤ ਅਹੇ ਸਕਲ ਦੁੱਖ ਕੀ ਖਾਨ। ਅਪਰਨਾਮ ਯਹਿਮ੍ਰਿਤਯੁਕਾ ਨਿਰਧਨ ਤਾਕੋ ਜਾਨ॥ ਅਜਾ ਧੂਲ ਜਿਮ ਤਜੇ ਨਰ ਔਰ ਮਾਰਜਨੀਧੂਲ। ਦੀਪ ਛਾਯ ਵਤ ਧਨ ਰਹਿਤ ਨਰ ਕੋ ਤਜੇਂ ਸੁਖਭੂਲ॥ ਸੌਚ ਸੇਖ ਮ੍ਰਿਤਕਾ ਕਬੀ ਕਛੁਕ ਕਾਜ ਕਰ ਦੇਤ। ਧਨ ਬਿਨ ਨਰ ਨਹਿ ਕਾਮ ਕਿਸ ਸਮਝੋ ਹੀਏ ਸੁਚੇਤ॥ ਜੋ ਨਿਰਧਨ ਕੁਛ ਦੇਨ ਹਿਤ ਧਨੀ ਦ੍ਵਾਰ ਪੈਜਾਤ। ਤਾਂਕੋ ਸਭ ਭਿੱਛਕ ਲਖੇਂ ਧਿਕ ਦਰਿਦ੍ਰਤਾ ਭ੍ਰਾਤ॥

ਇਸ ਪ੍ਰਕਾਰ ਮੈਂ ਅਨੇਕ ਬਿਚਾਰਾਂ ਕਰ ਸੋਚਿਆ ਜੇਕਰ ਮੈਂ ਆਪਣੇ ਧਨ ਲਿਆਉਣ ਲਈ ਮਰ ਬੀ ਜਾਵਾਂ ਤਦ ਬੀ ਚੰਗੀ ਹੈ। ਨੀਤਿ ਸ਼ਾਸ਼ਤ੍ਰ ਨੇ ਕਿਹਾ ਹੈ:-

॥ਦੋਹਰਾ॥

ਨਿਜ ਧਨ ਜਾਵਤ ਦੇਖ ਕਰ ਜੋ ਰਾਖਤ ਹੈ ਪ੍ਰਾਣ।
ਤਾਂਕੇ ਜਲ ਕੀ ਅੰਜਲੀ ਪਿਤਰ ਨ ਲੇਤ ਸੁਜਾਨ॥
ਗੋਬ੍ਰਹਮਣ ਧਨ ਨਾਰ ਹਿਤ ਪੁਨਾ ਜੁਧ ਕੇ ਬੀਚ।
ਜੋਤ੍ਯਾਗਤ ਹੈਂ ਪ੍ਰਾਣ ਨਿਜ ਸ੍ਵਰਗ ਲੇਤ ਹ੍ਵੈ ਮੀਚ॥

ਇਸ ਪ੍ਰਕਾਰ ਮਨ ਵਿਖੇ ਸੋਚ ਕੇ ਮੈਂ ਰਾਤ ਨੂੰ ਉਸ ਮੰਦਰ ਵਿਖੇ ਗਿਆ। ਜਦ ਓਹ ਤਪੱਸੀ ਨਿੰਦ੍ਰਾ ਬਿਖੇ