ਇਹ ਸਫ਼ਾ ਪ੍ਰਮਾਣਿਤ ਹੈ
(੨੨੩)
ਆਯਾ,ਤਦ ਮੈਂ ਉਸ ਪੇਟੀ ਨੂੰ ਚਬਾਯਾ, ਉਸ ਨੇ ਉੱਠ ਕੇ ਪੁਰਾਣਾਂ ਵਾਂਸ ਮੇਰੇ ਸਿਰ ਉੱਤੇ ਚਲਾਯ, ਪਰ ਮੈਂ ਵਧੀ ਹੋਈ ਉਮਰਾ ਕਰਕੇ ਬਚ ਗਿਆ ਤੇ ਘਰ ਨੂੰ ਮੁੜ ਆਯਾ॥
ਏਹ ਸਾਰਾ ਪ੍ਰਸੰਗ ਸੁਨਾ ਕੇ ਚੂਹਾ ਬੋਲ੍ਯਾ,ਹੇ ਮੰਥਰਕ! ਮੈਂ ਇਸ ਪ੍ਰਕਾਰ ਬਹੁਤ ਸੁਖ ਦੁਖ ਦੇਖ ਵਿਰਾਗਵਾਨ ਹੋਯਾ ਸਾਂ ਸੋ ਇਸ ਮਿਤ੍ਰ ਨੇ ਤੇਰੇ ਪਾਸ ਆਣਿਆ ਹੈ ਸੋ ਇਹ ਮੇਰੇ ਵਰਾਗ ਦਾ ਕਾਰਣ ਹੈ॥
ਮੰਥਰਕ ਬੋਲਿਆ, ਹੇ ਭੱਦ੍ਰ! ਇਹ ਬਾਤ ਸਭਨੂੰ ਅਸਚਰਜ ਕਰਦੀ ਹੈ ਜੋ ਇਹ ਕਊਆ ਭੁੱਖਾ ਅਤੇ ਤਿਹਾਯਾ ਬੀ ਤੈਨੂੰ ਸ਼ਤ੍ਰ ਰੂਪ ਨੂੰ, ਜੋ ਇਸ ਦੇ ਭੋਜਨ ਦੀ ਜਗਾਂ ਹੈ, ਪਿੱਠ ਤੇ ਚੜ੍ਹਾ ਕ ਇੱਥੇ ਲੈ ਆਯਾ ਹੈ ਅਤੇ ਤੈਨੂੰ ਮਾਰਗ ਵਿਖੇ ਨਾ ਖਾਧਾ। ਇੱਸੇ ਵਾਸਤੇ ਕਿਹਾ ਹੈ-
॥ਦੋਹਰਾ॥
ਜਾਸ ਚਿਤ ਧਨ ਨਿਰਖ ਕਰ ਕਬਹੂੰ ਨ ਗਹੈ ਬਿਕਾਰ।
ਸਰਬ ਕਾਲ ਮੈਂ ਮਿਤ੍ਰ ਹੈ ਸੋਈ ਮਿਤ੍ਰ ਨਿਹਾਰ।
ਜੋ ਅਪਦਾ ਮੇਂ ਮਿਤ੍ਰ ਹ੍ਵੈ ਵਹੀ ਮਿਤ੍ਰ ਸੁਖ ਕਾਰ।
ਸੰਧਤ ਮੇਂ ਦੁਰਜਨ ਸਕਲ ਹੋਤ ਮਿਤ੍ਰ ਧਰ ਪਿਆਰ।