ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/225

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨੪)

ਇਸ ਲਈ ਮੈਨੂੰ ਭੀ ਇਸ ਬਾਤ ਦਾ ਬਿਸ੍ਵਾਸ ਹੋ ਗਿਆ ਹੈ, ਜੋ ਨੀਤਿ ਵਿਰੁੱਧ ਮਿਤ੍ਰਤਾ ਮਾਸ ਖੋਰੇ ਕਾਵਾਂ ਅਤੇ ਜਲਚਰਾਂ ਦੀ ਹੋ ਸਕਦੀ ਹੈ ਇਸ ਬਾਤ ਤੋਂ ਇਹ ਜਾਨਿਆ ਗਿਆ ਹੈ ਜੋ ਸਾਰੇ ਹੀ ਮਿਤ੍ਰ ਬਨ ਸਕਦੇ ਹਨ। ਇਸੇ ਉੱਪਰ ਇਹ ਬਚਨ ਹੈ॥ ਯਥਾ:-

॥ਦੋਹਿਰਾ॥

ਮਿਤ੍ਰ ਨਾ ਕੋਊ ਕਿਸੀ ਕਾ ਨਹਿ ਸਤ੍ਰ ਹੈ ਕੋਇ।
ਮਿਤ੍ਰ ਕਰਮ ਕਰ ਮਿਤ੍ਰ ਹ੍ਵੈ ਵਿਪਰੀਤੇਂ ਅਰਿ ਹੋਇ॥

ਬੜੀ ਖੁਸ਼ੀ ਦੀ ਬਾਤ ਹੈ ਜੋ ਤੁਸੀਂ ਮੇਰੇ ਪਾਸ ਆਏ ਹੋ, ਆਪ ਆਨੰਦ ਨਾਲ ਇਸ ਸਰੋਵਰ ਦੇ ਕੰਢੇ ਨਿਵਾਸ ਕਰੋ। ਅਰ ਜੋ ਆਪ ਦੇ ਧਨ ਦਾ ਨਾਸ ਅਤੇ ਪਰਦੇਸ ਦਾ ਵਾਸ ਆਪ ਨੂੰ ਹੋਯਾ ਹੈ ਇਸ ਬਾਤ ਦੀ ਕੁਝ ਚਿੰਤਾ ਨਾ ਕਰੋ। ਇਸੇ ਲਈ ਮਾਹਤਮਾ, ਗ੍ਯਾਨੀ ਜਿਤੇਂ ਦ੍ਰਿਯ, ਧਨ ਦਾ ਮੋਹ ਨਹੀਂ ਕਰਦੇ। ਕਿਹਾ ਹੈ:-

॥ਸ਼ੰਕਰ ਛੰਦ॥

ਬਹੁ ਜਤਨ ਸੇਂ ਧਨ ਕੋ ਇਕਤ੍ਰਤ ਕੀਓ ਰੱਛਿਆ ਸਾਥ।
ਨਿਜ ਦੇਹ ਕੇ ਅਵਸਾਨ ਲਗ ਤਿਸ ਨਾਂਹਿ ਛੋਡ੍ਯੋ ਨਾਥ।