ਪੰਨਾ:ਪੰਜਾਬੀ ਮਿਡਲ ਕੋਰਸ ਦੂਜਾ ਹਿੱਸਾ.pdf/226

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੨੫)

ਜਮ ਨਿਕਟ ਜਾਵਤ ਪੇਖ ਨਰ ਕੋ ਪਾਂਚ ਕਦਮ ਪ੍ਰਯੇਤ।
ਨਹਿ ਸੰਗ ਜਾਵਤ ਹੈ ਕਬੀ ਪੁਨ ਕਾਹ ਤਾਸ ਭਜੰਤ॥

॥ਦੋਹਰਾ॥

ਜਿਮ ਜਲ ਮੇਂ ਜਲਚਰ ਭਖੇਂ ਮਾਸ ਭੂਮਿ ਪੈ ਸ੍ਵਾਨਿ॥
ਪੰਛੀ ਖਾਤ ਆਕਾਸ ਮੇਂ ਤਥਾ ਲਖੋ ਧਨਵਾਨ॥
ਦੋਖ ਰਹਿਤ ਧਨਵਾਨ ਕੋ ਦੋਸ ਲਗਾਵਤ ਭੂਪ।
ਦੋਸ ਰਹਿਤ ਧਨ ਹੀਨ ਕੋ ਨਹੀਂ ਪਾਪ ਕੀ ਊਪ॥
ਧਨ ਇਕਤ੍ਰ ਮੇਂ ਦੁਖ ਬਹੁ ਰਛਿਆ ਮੇਂ ਬਹੁ ਕਸ਼ਟ।
ਨਾਸ ਖਰਚ ਮੇਂ ਦੁਖ ਲਖ ਧਿਗ ਹੈ ਅਰਥ ਸਮਸ਼ਟ॥

ਹੇ ਮਿੱਤ੍ਰ ਤੂੰ ਪਰਦੇਸ ਨਿਵਾਸ ਦਾ ਵੈਰਾਗ ਭੀ ਨਾ ਕਰ, ਕਿਉਂ ਜੋ ਉਸ ਉੱਤੇ ਕਿਹਾ ਹੈ:-

॥ਕੁੰਡਲੀਆਂ ਛੰਦ॥

ਧੀਰਜ ਯੁਤ ਗੁਨਵਾਨ ਕੋ ਕੌਨ ਵਿਦੇਸ ਸੁਦੇਸ। ਨਿਜ ਭੁਜ ਵਸ ਵਾਂਕੋ ਕਰੇ ਜਾਮੇਂ ਰਹੇ ਹਮੇਸ਼॥ ਜਾਮੇ ਰਹੇ ਹਮੇਸ਼ ਸਿੰਘ ਨਿਜ ਪ੍ਰਾਕ੍ਰਮ ਧਾਰੀ। ਪੂੰਛ ਦਾਂਤ ਨਖ ਸਹਿਤ ਫਿਰੇ ਜਿਮ ਬਨ ਮੇਂ ਭਾਰੀ। ਕਹਿ ਸ਼ਿਵਨਾਥ ਵਿਚਾਰ ਨਾਗ ਹਤ ਕਰ ਨਿਜ ਬੀਰਜ। ਵਾਹੀ ਮੇਂ ਰਹਿ ਸੋਇ ਤਥਾ ਨਰ ਜਾਨੋ ਧੀਰਜ॥